ਬੇਕਾਬੂ ਕਾਰ ਸਫ਼ੈਦੇ ਨਾਲ ਟਕਰਾਈ; ਨੌਜਵਾਨ ਦੀ ਮੌਤ
ਧਰਮਕੋਟ -ਫਤਿਹਗੜ੍ਹ ਪੰਜਤੂਰ ਮੁੱਖ ਸੜਕ ਉੱਤੇ ਲੰਘੀ ਦੇਰ ਸ਼ਾਮ ਇੱਕ ਕਾਰ ਬੇਕਾਬੂ ਹੋ ਕੇ ਸਫ਼ੈਦੇ ਦੇ ਦਰਖਤ ਨਾਲ ਟਕਰਾ ਗਈ। ਇਸ ਦੇ ਚੱਲਦਿਆਂ ਕਾਰ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਚਾਲਕ ਨਜ਼ਦੀਕ ਪਿੰਡ ਕੰਨੀਆਂ ਦਾ ਰਹਿਣ ਵਾਲਾ...
Advertisement
ਧਰਮਕੋਟ -ਫਤਿਹਗੜ੍ਹ ਪੰਜਤੂਰ ਮੁੱਖ ਸੜਕ ਉੱਤੇ ਲੰਘੀ ਦੇਰ ਸ਼ਾਮ ਇੱਕ ਕਾਰ ਬੇਕਾਬੂ ਹੋ ਕੇ ਸਫ਼ੈਦੇ ਦੇ ਦਰਖਤ ਨਾਲ ਟਕਰਾ ਗਈ। ਇਸ ਦੇ ਚੱਲਦਿਆਂ ਕਾਰ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਚਾਲਕ ਨਜ਼ਦੀਕ ਪਿੰਡ ਕੰਨੀਆਂ ਦਾ ਰਹਿਣ ਵਾਲਾ ਸੀ ਅਤੇ ਧਰਮਕੋਟ ਤੋਂ ਪਿੰਡ ਵਾਪਸ ਆ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗੋਪੀ ਨਾਮੀ ਨੌਜਵਾਨ ਆਪਣੀ ਆਲਟੋ ਕਾਰ ਨੰਬਰ (ਪੀਬੀ25-ਈ3095) ਰਾਹੀਂ ਲੰਘੀ ਸ਼ਾਮ ਕੰਮ ਦੇ ਸਿਲਸਿਲੇ ਵਿੱਚ ਧਰਮਕੋਟ ਗਿਆ ਸੀ।ਵਾਪਸੀ ਉੱਤੇ ਗੁਰਦੁਆਰਾ ਹਜ਼ੂਰ ਸਾਹਿਬ ਢੋਲੇਵਾਲਾ ਨਜ਼ਦੀਕ ਮੋੜ ਤੇ ਤੇਜ਼ ਰਫ਼ਤਾਰ ਕਾਰ ਉਸ ਤੋਂ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਸਫ਼ੈਦੇ ਦੇ ਦਰੱਖਤ ਨਾਲ ਜਾ ਟਕਰਾਈ। ਰਾਹਗੀਰਾਂ ਨੇ ਨੌਜਵਾਨ ਨੂੰ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਬਾਹਰ ਕੱਢਿਆ। ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
Advertisement
Advertisement