ਸਹਾਇਕ ਲਾਈਨਮੈਨ ਨੂੰ ਦੂਰ ਸਟੇਸ਼ਨ ਦੇਣ ਦਾ ਵਿਰੋਧ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਦੇ ਆਗੂ ਬਲਕਰਨ ਸਿੰਘ ਕੋਟਧਰਮੂ ਨੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਸੀ ਆਰ ਏ 312/25 ਅਧੀਨ ਭਰਤੀ ਕੀਤੇ ਜਾ ਰਹੇ ਸਹਾਇਕ ਲਾਈਨਮੈਨ ਦੇ ਆਰਡਰ ਘਰ ਤੋਂ ਬਹੁਤ ਹੀ...
Advertisement
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਮੁਲਾਜ਼ਮ ਯੂਨਾਈਟਿਡ ਔਰਗੇਨਾਈਜੇਸ਼ਨ ਦੇ ਆਗੂ ਬਲਕਰਨ ਸਿੰਘ ਕੋਟਧਰਮੂ ਨੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਸੀ ਆਰ ਏ 312/25 ਅਧੀਨ ਭਰਤੀ ਕੀਤੇ ਜਾ ਰਹੇ ਸਹਾਇਕ ਲਾਈਨਮੈਨ ਦੇ ਆਰਡਰ ਘਰ ਤੋਂ ਬਹੁਤ ਹੀ ਜ਼ਿਆਦਾ ਦੂਰ ਕਰ ਦਿੱਤੇ ਗਏ ਹਨ ਅਤੇ ਬਹੁਤ ਮੁਲਾਜ਼ਮਾਂ ਦੇ ਜ਼ੋਨ ਤੱਕ ਬਦਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮਾਂ ਨਾਲ ਨਾਇਨਸਾਫ਼ੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਨੇ ਇਸ ਧੱਕੇਸ਼ਾਹੀ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਹਾਇਕ ਲਾਈਨਮੈਨਾਂ ਦੇ ਆਰਡਰ ਘਰ ਦੇ ਨਜ਼ਦੀਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਇਸ ਮਸਲੇ ਦੇ ਹੱਲ ਲਈ ਜਲਦੀ ਹੀ ਮੈਨੇਜਮੈਂਟ ਨੂੰ ਵੀ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।
Advertisement
Advertisement
