ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡ ਮੌੜ ਨਾਭਾ ਵਿੱਚ ਗੁਦਾਮ ਬਣਾਉਣ ਦਾ ਵਿਰੋਧ

ਪੰਚਾਇਤਾਂ ਅਤੇ ਕਿਸਾਨ ਯੂਨੀਅਨ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ; ਕਈ ਪਿੰਡਾਂ ਦੇ ਲੋਕ ਸੁਸਰੀ ਤੋਂ ਹੋਏ ਪ੍ਰੇਸ਼ਾਨ
ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ ਜਥੇਬੰਦੀ ਅਤੇ ਪੰਚਾਇਤਾਂ ਦੇ ਅਹੁਦੇਦਾਰ।
Advertisement

ਪਿੰਡ ਮੌੜ ਨਾਭਾ ਵਿੱਚ ਐੱਫਸੀਆਈ ਦੇ ਨਵੇਂ ਗੁਦਾਮ ਬਣਾਉਣ ਦਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਖ਼ਿਲਾਫ਼ ਪੰਚਾਇਤੀ ਨੁਮਾਇੰਦਿਆਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਕਿਸਾਨ ਆਗੂ ਜਸਵੀਰ ਸਿੰਘ ਸੁਖਪੁਰਾ ਦੀ ਅਗਵਾਈ ਵਿੱਚ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਮੌੜ ਨਾਭਾ ਦੀ ਜਗ੍ਹਾ ਵਿੱਚ ਪਹਿਲਾਂ ਗਲੋਬਸ ਵੇਅਰ ਹਾਊਸ ਪ੍ਰਾਈਵੇਟ ਲਿਮਟਡ ਦੇ ਗੁਦਾਮ ਬਣੇ ਹੋਏ ਹਨ, ਜਿਥੇ ਕਣਕ ਅਤੇ ਝੋਨੇ ਦੀ ਫ਼ਸਲ ਦਾ ਸਟੋਰੇਜ ਕੀਤਾ ਜਾਂਦਾ ਹੈ। ਗੋਦਾਮ ਵਾਲਿਆਂ ਦੀ ਲਾਪਰਵਾਹੀ ਕਾਰਨ ਸੁਸਰੀ ਦਾ ਪ੍ਰਕੋਪ ਪਿੰਡ ਮੌੜ ਨਾਭਾ ਅਤੇ ਇਥੋਂ ਦੇ ਹੋਰ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਸੁਸਰੀ ਘਰਾਂ ਦੇ ਅੰਦਰ ਚਲੀ ਜਾਂਦੀ ਹੈ ਅਤੇ ਇਸ ਨਾਲ ਪਿੰਡਾਂ ਦੇ ਲੋਕਾਂ ਨੂੰ ਰੋਟੀ ਪਕਾਉਣੀ ਅਤੇ ਖਾਣੀ ਵੀ ਔਖੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੇਅਰ ਹਾਊਸ ਦੇ ਪ੍ਰਬੰਧਕਾਂ ਨੂੰ ਕਈ ਵਾਰ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਗਈ, ਪਰ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਹਨਾਂ ਗੁਦਾਮਾਂ ਦੇ ਬਿਲਕੁਲ ਸਾਹਮਣੇ ਐੱਫਸੀਆਈ ਵੱਲੋਂ ਨਵੇਂ ਗੁਦਾਮਾਂ ਦੀ ਉਹ ਸਾਰੀ ਲਈ ਛੇ ਏਕੜ ਜਗ੍ਹਾ ਰੋਕੀ ਗਈ ਹੈ, ਜਿਸ ਵਿੱਚ ਨਵੇਂ ਐੱਫਸੀਆਈ ਦੇ ਗੁਦਾਮ ਬਣਾਏ ਜਾਣੇ ਹਨ, ਜੇ ਇਹ ਗੁਦਾਮ ਬਣ ਜਾਂਦੇ ਹਨ ਤਾਂ ਲੋਕਾਂ ਨੂੰ ਹੋਰ ਸਮੱਸਿਆ ਪੈਦਾ ਹੋਵੇਗੀ। ਉਨ੍ਹਾਂ ਡੀਸੀ ਬਰਨਾਲਾ ਨੂੰ ਅਪੀਲ ਕੀਤੀ ਕਿ ਐੱਫਸੀਆਈ ਨੂੰ ਇਨ੍ਹਾਂ ਗੁਦਾਮਾਂ ਦੀ ਉਸਾਰੀ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਪਿੰਡਾਂ ਦੇ ਲੋਕਾਂ ਦੀ ਇਹ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਕਿਸਾਨ ਜਥੇਬੰਦੀ ਨੂੰ ਅਤੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਵਿਰੁੱਧ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਰੇਸ਼ਮ ਸਿੰਘ ਲਾਭ ਸਿੰਘ ਹਰਦੇਵ ਸਿੰਘ ਜਰਨੈਲ ਸਿੰਘ ਦਰਸ਼ਨ ਸਿੰਘ ਗੁਰਦੇਵ ਸਿੰਘ ਸੁਖਦੇਵ ਸਿੰਘ ਗੁਲਵੰਤ ਸਿੰਘ ਭੋਲਾ ਸਿੰਘ ਗੁਰਚੇਤ ਸਿੰਘ ਹਰਦਿਆਲ ਸਿੰਘ ਹਾਜ਼ਰ ਸਨ।

Advertisement
Advertisement