ਵਿਰੋਧੀ ਪਾਰਟੀਆਂ ਨੇ ਗੁਮਰਾਹਕੁੰਨ ਪ੍ਰਚਾਰ ਕੀਤਾ: ਢਿੱਲੋਂ
ਵਿਧਾਨ ਸਭਾ ਹਲਕਾ ਭਦੌੜ ਦੇ ਬਲਾਕ ਸ਼ਹਿਣਾ ਅਧੀਨ ਪੈਂਦੇ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ਹਿਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਅਤੇ ਬਲਾਕ ਸਮਿਤੀ ਜ਼ੋਨ ਨੈਣੇਵਾਲ ਤੋਂ ਜਸਪ੍ਰੀਤ ਕੌਰ ਜੱਸੂ, ਸੰਧੂ ਕਲਾਂ ਤੋਂ ਸਰਬਜੀਤ ਕੌਰ, ਜੰਗੀਆਣਾ ਤੋਂ ਸਵਰਨ ਸਿੰਘ , ਤਲਵੰਡੀ ਤੋਂ ਮਨਜੀਤ ਕੌਰ, ਮੱਝੂਕੇ ਤੋਂ ਕਿਰਨਦੀਪ ਕੌਰ, ਰਾਮਗੜ੍ਹ ਤੋਂ ਰੂਪ ਸਿੰਘ ਦੇ ਹੱਕ ਵਿਚ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਜੇ ਕੋਈ ਹਿਤੈਸ਼ੀ ਹੈ ਤਾਂ ਉਹ ਕਾਂਗਰਸ ਹੈ, ਕਿਉਂਕਿ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਸਿਰਫ਼ ਗੁਮਰਾਹਕੁਨ ਪ੍ਰਚਾਰ ਹੀ ਕੀਤਾ ਹੈ ਜਿਸ ਦਾ ਲੋਕਾਂ ਦੇ ਮਨਾਂ ’ਤੇ ਕੋਈ ਪ੍ਰਭਾਵ ਨਹੀਂ ਅਤੇ ਕੇਂਦਰ ਤੇ ਮਾਨ ਸਰਕਾਰ ਨੇ ਹਮੇਸ਼ਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ, ਜਿਸ ਕਰਕੇ ਅੱਜ ਲੋਕ ਲੋੜੀਦੀਆਂ ਦੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਸਾਰੇ ਵਰਕਰਾਂ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਦਾ ਭੁਗਤਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਕਰਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਸੰਧੂ ਨੈਣੇਵਾਲ, ਕੋਆਡੀਨੇਟਰ ਰਾਜਵਿੰਦਰ ਸਿੰਘ ਸ਼ੀਤਲ, ਸੁਖਵਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਤਲਵੰਡੀ, ਕਰਮਜੀਤ ਸਿੰਘ ਕੰਮਾ, ਗੁਰਸੇਵਕ ਸਿੰਘ ਨੈਣੇਵਾਲ, ਸਰਪੰਚ ਅੰਮਿਤਪਾਲ ਸਿੰਘ, ਯਾਦਵਿੰਦਰ ਸਿੰਘ, ਵੀਰ ਚੰਦ ਤਲਵੰਡੀ, ਕਰਮ ਸਿੰਘ ਮਰੜ ਆਦਿ ਹਾਜ਼ਰ ਸਨ।
