ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰਾਲੇ ਤੇ ਜੀਪ ਦੀ ਟੱਕਰ ’ਚ ਜ਼ਖ਼ਮੀ

ਇਥੇ ਮੋਗਾ-ਅੰਮ੍ਰਿਤਸਰ ਰਾਜ ਮਾਰਗ ਉਪਰ ਝੋਨੇ ਦੇ ਭਰੇ ਟਰਾਲੇ ਅਤੇ ਮਹਿੰਦਰਾ ਪਿੱਕਅਪ ਜੀਪ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ ਜੀਪ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਚਾਲਕ ਨੂੰ ਕਟਰ ਨਾਲ ਲੋਹਾ...
Advertisement
ਇਥੇ ਮੋਗਾ-ਅੰਮ੍ਰਿਤਸਰ ਰਾਜ ਮਾਰਗ ਉਪਰ ਝੋਨੇ ਦੇ ਭਰੇ ਟਰਾਲੇ ਅਤੇ ਮਹਿੰਦਰਾ ਪਿੱਕਅਪ ਜੀਪ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ ਜੀਪ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਚਾਲਕ ਨੂੰ ਕਟਰ ਨਾਲ ਲੋਹਾ ਕੱਟ ਕੇ ਬਾਹਰ ਕੱਢਿਆ ਗਿਆ। ਗੰਭੀਰ ਜ਼ਖ਼ਮੀ ਚਾਲਕ ਨੂੰ ਸੜਕ ਸੁਰੱਖਿਆ ਪੁਲੀਸ ਨੇ ਮੋਗਾ ਦੇ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਹੋਣ ਕਾਰਨ ਪਹਿਲਾਂ ਫ਼ਰੀਦਕੋਟ ਮੈਡੀਕਲ ਹਸਪਤਾਲ ਭੇਜਿਆ ਗਿਆ ਅਤੇ ਬਾਅਦ ਵਿੱਚ ਏਮਸ ਬਠਿੰਡਾ ਲਿਜਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਲੰਘੀ ਰਾਤ 12 ਵਜੇ ਦੇ ਕਰੀਬ ਰਾਜਸਥਾਨ ਤੋਂ ਗੋਭੀ ਨਾਲ ਭਰੀ ਮਹਿੰਦਰਾ ਪਿੱਕਅਪ ਜੀਪ ਅੰਮ੍ਰਿਤਸਰ ਸਬਜ਼ੀ ਮੰਡੀ ਜਾ ਰਹੀ ਸੀ। ਜਦੋਂ ਜੀਪ ਕੋਟ ਈਸੇ ਖਾਂ ਤੋਂ ਥੋੜ੍ਹੀ ਦੂਰ ਮੋਗਾ-ਅੰਮ੍ਰਿਤਸਰ ਰਾਜ ਮਾਰਗ ਉੱਤੇ ਸਥਿਤ ਦਸਮੇਸ਼ ਸਕੂਲ ਨੇੜੇ ਪੁੱਜੀ ਤਾਂ ਮੱਖੂ ਵਾਲੇ ਪਾਸੇ ਤੋਂ ਝੋਨੇ ਦੇ ਟਰਾਲੇ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਜ਼ਖ਼ਮੀ ਜੀਪ ਚਾਲਕ ਦੀ ਸ਼ਨਾਖਤ ਵਿਕਾਸ ਪੁੱਤਰ ਬਿਰਜੂ ਥਾਣਾ ਬਨਸਰ ਜ਼ਿਲ੍ਹਾ ਕੋਟ ਪੁਤਲੀ ਰਾਜਸਥਾਨ ਵਜੋਂ ਹੋਈ ਹੈ। ਥਾਣਾ ਕੋਟ ਈਸੇ ਖਾਂ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿੱਕਅਪ ਜੀਪ ਚਾਲਕ ਨੂੰ ਲੰਬੇ ਸਫਰ ਕਾਰਨ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ਤੋਂ ਬਾਅਦ ਹੀ ਅਗੇਰਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰਾਲੇ ਚਾਲਕ ਦੀ ਵੀ ਸ਼ਨਾਖਤ ਕੀਤੀ ਜਾ ਚੁੱਕੀ ਹੈ।

Advertisement
Advertisement
Show comments