ਮੁਕਤਸਰ-ਮਲੋਟ ਸੜਕ ’ਤੇ ਹਾਦਸੇ ’ਚ ਇੱਕ ਜ਼ਖ਼ਮੀ
ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਸੜਕ ਹਾਦਸੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਚੱਕ ਦੂਹੇ ਵਾਲਾ ਵਿੱਚ ਲੁੱਕ ਪਲਾਂਟ ਲਗਾਇਆ ਹੋਇਆ ਜਿਥੋਂ ਡਰਾਈਵਰ ਗੁਰਸੇਵਕ ਸਿੰਘ ਟਿੱਪਰ ਟਰੱਕ ’ਚ ਮਾਲ ਭਰ ਕੇ ਮਲੋਟ ਵੱਲ ਜਾ ਰਿਹਾ ਸੀ। ਜਦੋਂ...
Advertisement
ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਸੜਕ ਹਾਦਸੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਚੱਕ ਦੂਹੇ ਵਾਲਾ ਵਿੱਚ ਲੁੱਕ ਪਲਾਂਟ ਲਗਾਇਆ ਹੋਇਆ ਜਿਥੋਂ ਡਰਾਈਵਰ ਗੁਰਸੇਵਕ ਸਿੰਘ ਟਿੱਪਰ ਟਰੱਕ ’ਚ ਮਾਲ ਭਰ ਕੇ ਮਲੋਟ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਮਹਿਰਾਜ ਵਾਲਾ ਦੀ ਦਾਣਾ ਮੰਡੀ ਨਜ਼ਦੀਕ ਪੁੱਜਾ ਤਾਂ ਮਲੋਟ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਨੇ ਟਿੱਪਰ ਨੂੰ ਫੇਟ ਮਾਰ ਦਿੱਤੀ, ਜਿਸ ਤੋਂ ਬਾਅਦ ਟਿੱਪਰ ਚਾਲਕ ਆਪਣਾ ਸੰਤੁਲਨ ਖੋ ਬੈਠਾ ਤੇ ਕਰੈਸ਼ਰ ਦਾ ਭਰਿਆ ਟਿੱਪਰ ਸੜਕ ਦੇ ਵਿਚਕਾਰ ਹੀ ਪਲਟ ਗਿਆ। ਇਸ ਹਾਦਸੇ ਉਪਰੰਤ ਰਾਹਗੀਰਾਂ ਤੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਤੁਰੰਤ ਡਰਾਈਵਰ ਨੂੰ ਟਿੱਪਰ ਵਿਚੋਂ ਬਾਹਰ ਕੱਢਿਆ ਤੇ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।
Advertisement
Advertisement