ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨਸਾ ’ਚ ਡੇਂਗੂ ਤੇ ਚਿਕੁਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ ਵਧੀ

ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ
Advertisement

ਮਾਨਸਾ ਸ਼ਹਿਰ ਅੰਦਰ ਬਰਸਾਤੀ ਮੌਸਮ ਤੋਂ ਬਾਅਦ ਡੇਂਗੂ ਤੇ ਚਿਕੁਨਗੁਨੀਆ ਦੀ ਬਿਮਾਰੀ ਫੈਲ ਗਈ ਅਤੇ ਇਨ੍ਹਾਂ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਦਾ ਡੇਂਗੂ ਨੂੰ ਲੈ ਕੇ ਵੱਖੋ-ਵੱਖਰਾ ਅੰਕੜਾ ਹੈ। ਸ਼ਹਿਰ ਵਿੱਚ ਇਹ ਹਾਲਾਤ ਹਨ ਕਿ ਕਰੀਬ ਹਰ ਦੂਜੇ-ਤੀਜੇ ਘਰ ’ਚ ਡੇਂਗੂ ਅਤੇ ਚਿਕੁਨਗੁਨੀਆ ਤੋਂ ਪੀੜਤ ਮਰੀਜ਼ ਪਾਏ ਜਾ ਰਹੇ ਹਨ। ਕੁਝ ਮਰੀਜ਼ਾਂ ਦੀ ਡੇਂਗੂ ਅਤੇ ਚਿਕੁਨਗੁਨੀਆ ਦੀ ਸ਼ੱਕੀ ਲੱਛਣ ਹੋਣ ਕਰ ਕੇ ਮੌਤ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਅੰਦਰ ਇਸ ਵੇਲੇ 935 ਡੇਂਗੂ ਦੇ ਸ਼ੱਕੀ ਕੇਸਾਂ ਵਿਚੋਂ 9 ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਤਰ੍ਹਾਂ ਚਿਕੁਨਗੁਨੀਆ ਦੇ 168 ਵਿਚੋਂ 8 ਮਰੀਜ਼ ਚਿਕੁਨਗੁਨੀਆ ਤੋਂ ਪੀੜਤ ਹਨ, ਜਦੋਂ ਕਿ ਨਿੱਜੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦਾ ਅੰਕੜਾ ਵੱਖਰਾ ਹੈ। ਸ਼ਹਿਰ ਅੰਦਰ ਮੱਛਰ ਦੀ ਭਰਮਾਰ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਵੀ ਇਹ ਬਿਮਾਰੀਆਂ ਫੈਲਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਜੀਵਨ ਹਸਪਤਾਲ ਦੇ ਡਾ. ਜੀਵਨ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਇੱਕ ਮਹੀਨੇ ਅੰਦਰ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਆਏ ਹਨ ਅਤੇ ਹਰ ਦਿਨ ਇੱਕ ਦਰਜਨ ਦੇ ਕਰੀਬ ਮਰੀਜ਼ਾਂ ਦੀ ਆਮਦ ਬਣੀ ਹੋਈ ਹੈ। ਸਿੰਗਲਾ ਹਸਪਤਾਲ ਡਾ. ਅਜੈ ਸਿੰਗਲਾ ਦਾ ਕਹਿਣਾ ਹੈ ਕਿ ਮੱਛਰ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਰਕੇ ਡੇਂਗੂ ਅਤੇ ਚਿਕੁਨਗੁਨੀਆ ਦੇ ਮਰੀਜ਼ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਦਿਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਪੂਰੇ ਕੱਪੜੇ, ਸਾਫ਼-ਸਫ਼ਾਈ, ਮੱਛਰ ਵਾਲੀ ਦਵਾਈ ਦਾ ਛਿੜਕਾਅ ਹੋਣਾ ਜ਼ਰੂਰੀ ਹੈ। ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਜਿਲ੍ਹੇ ਦੇ ਇਸ ਵੇਲੇ ਡੇਂਗੂ ਦੇ 935 ਸ਼ੱਕੀ ਮਰੀਜ਼ਾਂ ਵਿਚੋਂ 9 ਮਰੀਜ਼ ਪਾਜੀਟਿਵ ਹਨ, ਜਦੋਂ ਕਿ ਚਿਕੁਨਗੁਨੀਆ ਦੇ 8 ਮਰੀਜ਼ ਹਨ।

Advertisement
Advertisement
Show comments