ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨ ਐੱਸ ਐੱਸ ਵਲੰਟੀਅਰ ਦਾ ਸਨਮਾਨ

ਡੀ ਏ ਵੀ ਕਾਲਜ ਗਿੱਦੜਬਾਹਾ ਦੇ ਐੱਨ ਐੱਸ ਐੱਸ ਵਾਲੰਟੀਅਰ ਹਰਮਨ ਸਿੰਘ ਬੀਏ ਭਾਗ ਦੂਜਾ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਚਾਰ ਰੋਜ਼ਾ ਕੈਂਪ ‘ਨੌਜਵਾਨਾਂ ਦੇ ਰੁਜ਼ਗਾਰ, ਹੁਨਰ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿੱਚ ਹਿੱਸਾ ਲਿਆ। ਕਾਲਜ ਕੈਂਪਸ ਪੁੱਜਣ ’ਤੇ ਕਾਲਜ ਦੇ...
ਵਾਲੰਟੀਅਰ ਹਰਮਨ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਤੇ ਹੋਰ।
Advertisement

ਡੀ ਏ ਵੀ ਕਾਲਜ ਗਿੱਦੜਬਾਹਾ ਦੇ ਐੱਨ ਐੱਸ ਐੱਸ ਵਾਲੰਟੀਅਰ ਹਰਮਨ ਸਿੰਘ ਬੀਏ ਭਾਗ ਦੂਜਾ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਚਾਰ ਰੋਜ਼ਾ ਕੈਂਪ ‘ਨੌਜਵਾਨਾਂ ਦੇ ਰੁਜ਼ਗਾਰ, ਹੁਨਰ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ’ ਵਿੱਚ ਹਿੱਸਾ ਲਿਆ। ਕਾਲਜ ਕੈਂਪਸ ਪੁੱਜਣ ’ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਜੇਸ਼ ਮਹਾਜਨ ਅਤੇ ਅੰਜਲੀ ਅਤੇ ਜਸਵਿੰਦਰ ਬਾਘਲਾ (ਐੱਨ ਐੱਸ ਐੱਸ ਯੂਨਿਟ ਦੇ ਇੰਚਾਰਜ) ਨੇ ਉਸ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਰਣਨਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਟ੍ਰੇਨਿੰਗ ਕੈਂਪ ਲਈ ਚਾਰ ਹੀ ਵਾਲੰਟੀਅਰਾਂ ਦੀ ਚੋਣ ਕੀਤੀ ਗਈ ਸੀ। ਵਾਲੰਟੀਅਰ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਰਜੇਸ਼ ਮਹਾਜਨ ਨੇ ਐੱਨ ਐੱਸ ਐੱਸ ਵਿਭਾਗ ਵਾਲੰਟੀਅਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।

Advertisement
Advertisement
Show comments