ਐੱਨ ਐੱਸ ਐੱਸ ਕੈਂਪ ਲਾਇਆ
ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਕਾਂਵਾਲੀ ਵਿੱਚ ਇੱਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਕੂਲ ਮੁਖੀ ਨਰਿੰਦਰ ਸਿੰਘ ਮੋਹਲ ਦੀ ਅਗਵਾਈ ਹੇਠ ਲਾਇਆ ਗਿਆ। ਇਸ ਕੈਂਪ ਵਿੱਚ ਨੋਡਲ ਅਫ਼ਸਰ ਪੰਜਾਬੀ ਮਾਸਟਰ ਗੁਰਮੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ...
Advertisement
ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਕਾਂਵਾਲੀ ਵਿੱਚ ਇੱਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਕੂਲ ਮੁਖੀ ਨਰਿੰਦਰ ਸਿੰਘ ਮੋਹਲ ਦੀ ਅਗਵਾਈ ਹੇਠ ਲਾਇਆ ਗਿਆ। ਇਸ ਕੈਂਪ ਵਿੱਚ ਨੋਡਲ ਅਫ਼ਸਰ ਪੰਜਾਬੀ ਮਾਸਟਰ ਗੁਰਮੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਵਿਦਿਆਰਥੀਆਂ ਨੂੰ ਐੱਨ.ਐੱਸ.ਐੱਸ. ਦੀ ਮਹੱਤਤਾ , ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ ਦੇ ਮਹੱਤਵ ਬਾਰੇ ਦੱਸਿਆ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ ਕੀਤੀ। ਸਮੁੱਚੇ ਸਕੂਲ ਸਟਾਫ਼ ਨੇ ਵੀ ਕੈਂਪ ਵਿੱਚ ਵਿਦਿਆਰਥੀਆਂ ਨਾਲ ਸਹਿਯੋਗ ਕਰ ਕੇ ਯੋਗਦਾਨ ਪਾਇਆ।
Advertisement
Advertisement
