ਨਰੇਗਾ ਮਜ਼ਦੂਰਾਂ ਨੇ ਧਰਨਾ ਲਾਇਆ
ਇਥੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਸਕੱਤਰੇਤ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਨੂੰ ਨਾ ਮਾਤਰ ਮਿਲ ਰਹੀ ਮਜ਼ਦੂਰੀ ਖ਼ਿਲਾਫ਼ ਏਡੀਸੀ ਚਾਰੂਮਿੱਤਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਪੰਜਾਬ ਏਟਕ ਸੂਬਾ ਸਕੱਤਰ ਜਗਸੀਰ...
Advertisement
ਇਥੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਸਕੱਤਰੇਤ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਨੂੰ ਨਾ ਮਾਤਰ ਮਿਲ ਰਹੀ ਮਜ਼ਦੂਰੀ ਖ਼ਿਲਾਫ਼ ਏਡੀਸੀ ਚਾਰੂਮਿੱਤਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਪੰਜਾਬ ਏਟਕ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਨਰੇਗਾ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਨਰੇਗਾ ਵਿਰੋਧੀ ਪ੍ਰਚਾਰ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਅਤੇ ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਸੇਰ ਸਿੰਘ ਦੌਲਤਪੁਰਾ ਨੇ ਨਰੇਗਾ ਮੇਟਾਂ ਨੂੰ ਲਾਉਣ ਅਤੇ ਹਟਾਉਣ ਲਈ ਸਿਆਸੀ ਦਬਾਅ ਬਣਾਉਣਾ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਭੱਤੇ ਦੀਆਂ ਅਰਜ਼ੀਆਂ ਦੀਆਂ ਰਸੀਦਾਂ ਨਾ ਦੇ ਕੇ ਸ਼ਰ੍ਹੇਆਮ ਨਰੇਗਾ ਐਕਟ 2005 ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿੰਮਵਾਰ ਅਧਿਕਾਰੀ ਖ਼ਿਲਾਫ਼ ਨਰੇਗਾ ਐਕਟ ਦੀ ਧਾਰਾ-25 ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Advertisement
Advertisement