ਝੋਨੇ ਦੇ ਢੇਰਾਂ ਕਾਰਨ ਤਿੰਨ ਆੜ੍ਹਤੀਆਂ ਨੂੰ ਨੋਟਿਸ
ਦਾਣਾ ਮੰਡੀ, ਕਿੱਲਿਆਂਵਾਲੀ ਵਿੱਚ ਝੋਨੇ ਦੇ ਢੇਰ ਨਿਯਮਾਂ ਉਲੰਘਣਾ ਦੀ ਗਵਾਹੀ ਦੇ ਰਹੇ ਹਨ। ਮਾਰਕੀਟ ਕਮੇਟੀ ਨੇ ਇਸ ਸਬੰਧੀ ਤਿੰਨ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰਕੇ ਢੇਰ ਦੀ ਮਾਲਕੀ ਤੇ ਲੈਂਡ ਮੈਪਿੰਗ ਨਾਲ ਸਬੰਧਤ ਦਸਤਾਵੇਜ਼ ਮੰਗੇ ਹਨ। ਹਾਲ ਹੀ ’ਚ ਮੰਡੀਆਂ...
Advertisement
ਦਾਣਾ ਮੰਡੀ, ਕਿੱਲਿਆਂਵਾਲੀ ਵਿੱਚ ਝੋਨੇ ਦੇ ਢੇਰ ਨਿਯਮਾਂ ਉਲੰਘਣਾ ਦੀ ਗਵਾਹੀ ਦੇ ਰਹੇ ਹਨ। ਮਾਰਕੀਟ ਕਮੇਟੀ ਨੇ ਇਸ ਸਬੰਧੀ ਤਿੰਨ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰਕੇ ਢੇਰ ਦੀ ਮਾਲਕੀ ਤੇ ਲੈਂਡ ਮੈਪਿੰਗ ਨਾਲ ਸਬੰਧਤ ਦਸਤਾਵੇਜ਼ ਮੰਗੇ ਹਨ। ਹਾਲ ਹੀ ’ਚ ਮੰਡੀਆਂ ਵਿੱਚ ਨਮੀ ਮੁਤਾਬਕ ਤੁਲਾਈ ਉਪਰੰਤ ਤਤਕਾਲ ਕਾਟ ਕਟਵਾ ਕੇ ਫ਼ਾਰਗ ਹੋਣ ਦਾ ਰੁਝਾਨ ਵਧਿਆ ਹੈ। ਨਿਯਮਾਂ ਅਨੁਸਾਰ ਕਿਸਾਨ ਨੂੰ ਮੰਡੀ ’ਚ ਬੈਠ ਕੇ ਆਪਣੀ ਫ਼ਸਲ ਵੇਚਣੀ ਚਾਹੀਦੀ ਹੈ ਪਰ ਜ਼ਿਆਦਾਤਰ ਕਿਸਾਨ ਇਸ ਤੋਂ ਗੁਰੇਜ਼ ਕਰਦੇ ਹਨ। ‘ਕਾਟ ਕਲਚਰ’ ਤਹਿਤ ਬਿਨਾਂ ਝਾਰ ਦੇ ਤਿੰਨ ਫ਼ੀਸਦ ਕਾਟ ਕੀਤੀ ਜਾਂਦੀ ਹੈ, ਜਿਸ ਦੇ ’ਤੇ ਨਮੀ ਮੁਤਾਬਕ ਕੁੱਲ ਅੱਠ-ਦਸ ਫ਼ੀਸਦ ਕਟੌਤੀ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੀਪ ਸਿੰਘ ਨੇ ਤਿੰਨ ਨੋਟਿਸਾਂ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਿਆ ਹੈ ਕਿ ਪੇਂਡੂ ਖਰੀਦ ਕੇਂਦਰਾਂ ’ਚ ਵੀ ਅਜਿਹੇ ਵਿਸ਼ਾਲ ਝੋਨਾ ਢੇਰ ਨਿਯਮਾਂ ਨੂੰ ਠੇਸ ਪਹੁੰਚਾ ਰਹੇ ਹਨ।
Advertisement
Advertisement
