ਮੂਸੇਵਾਲਾ ਦੀ ਮਾਤਾ ਦਾ ਪੁਤਲਾ ਫੂਕਣ ਖ਼ਿਲਾਫ਼ ਨੋਟਿਸ ਭੇਜਿਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਪਿਛਲੇ ਦਿਨੀਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਫੋਟੋ ਲਗਾ ਕੇ ਜਲੰਧਰ ’ਚ ਪੁਤਲਾ ਫੂਕਣ ਦੇ ਮਾਮਲੇ ’ਚ ਨੋਟਿਸ ਭੇਜਿਆ ਗਿਆ ਹੈ। ਹਾਲਾਂਕਿ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਇਸ ’ਤੇ ਮੁਆਫੀ ਮੰਗ ਲਈ ਗਈ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਕਮੇਟੀ ਦੇ ਆਗੂ ਮੂਸੇਵਾਲਾ ਪਰਿਵਾਰ ਨੂੰ ਮਿਲਣ ਅਤੇ ਖਿਮਾ ਮੰਗਣ ਲਈ ਘਰ ਆ ਰਹੇ ਹਨ। ਮੂਸੇਵਾਲਾ ਪਰਿਵਾਰ ਦਾ ਰੋਸ ਹੈ ਕਿ ਉਨ੍ਹਾਂ ਦਾ ਕਿਸੇ ਵੀ ਸਮੁਦਾਇ, ਸੰਸਥਾ ਜਾਂ ਭਾਈਚਾਰੇ ਨਾਲ ਕੋਈ ਵੀ ਵਿਵਾਦ ਜਾਂ ਟਿੱਪਣੀ ਕਰਨ ਦਾ ਮਾਮਲਾ ਕਦੇ ਨਹੀਂ ਹੋਇਆ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਚਰਨ ਕੌਰ ਦੀ ਫੋਟੋ ਲਗਾਉਣ ਦਾ ਕਾਰਨ ਪਤਾ ਨਹੀਂ। ਚਰਨ ਕੌਰ ਨੇ ਉਕਤ ਐਕਸ਼ਨ ਕਮੇਟੀ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ-ਅੰਦਰ ਜਨਤਕ ਤੌਰ ’ਤੇ ਮੁਆਫ਼ੀ ਮੰਗਣ, ਮੁਆਫ਼ੀਨਾਮਾ ਸਮਾਚਾਰ ਪੱਤਰਾਂ ’ਚ ਪ੍ਰਕਾਸ਼ਿਤ ਕਰਵਾਉਣ ਦੀ ਮੰਗ ਰ ਅਤੇ ਮਾਣਹਾਨੀ ਦੇ ਰੂਪ ਵਿੱਚ 10 ਲੱਖ ਰੁਪਏ ਦਾ ਨੋਟਿਸ ਭੇਜਿਆ ਹੈ।
