ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੌਜਵਾਨਾਂ ਵੱਲੋਂ ਨਿਰਵਾਣ ਵੈੱਲਫੇਅਰ ਸੁਸਾਇਟੀ ਕੋਟਫੱਤਾ ਕਾਇਮ

ਸਿਹਤ, ਸਿੱਖਿਆ, ਵਾਤਾਵਰਨ ਸੰਭਾਲ ਅਤੇ ਨਸ਼ਿਆਂ ਖ਼ਿਲਾਫ਼ ਚੇਤਨਾ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ
ਨਿਰਵਾਣ ਵੈੱਲਫੇਅਰ ਸੁਸਾਇਟੀ ਕੋਟਫੱਤਾ ਦੇ ਆਗੂ।
Advertisement

ਪਿੰਡ ਕੋਟਫੱਤਾ ਦੇ ਅਗਾਂਹਵਧੂ ਖਿਆਲਾਂ ਵਾਲੇ ਨੌਜਵਾਨਾਂ ਵੱਲੋਂ ਪਿੰਡ ਦੇ ਭਲਾਈ ਕਾਰਜਾਂ ਨੂੰ ਅੰਜਾਮ ਦੇਣ ਲਈ ‘ਨਿਰਵਾਣ ਵੈੱਲਫੇਅਰ ਸੁਸਾਇਟੀ’ ਕਾਇਮ ਕੀਤੀ ਗਈ ਹੈ। ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਪਲੇਠੀ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਤੇਜ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੈਂਬਰਾਂ ਵੱਲੋਂ ਸਮੂਹਿਕ ਤੌਰ ’ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਵੱਲੋਂ ਪਿੰਡ ਪੱਧਰ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਵਿੱਚ ਸਿਹਤ, ਸਿੱਖਿਆ, ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਨਸ਼ਿਆਂ ਖ਼ਿਲਾਫ਼ ਚੇਤਨਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸੁਸਾਇਟੀ ਦੇ ਕੰਮ-ਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪਿੰਡ ਦੇ ਹੀ ਸਾਬਕਾ ਅਧਿਕਾਰੀ ਗੋਪਾਲ ਸਿੰਘ ਦੀ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਗਈ ਜਿਨ੍ਹਾਂ ਦਾ ਪਹਿਲਾਂ ਵੀ ਪਿੰਡ ਦੇ ਹਰ ਭਲਾਈ ਦੇ ਕੰਮ ਵਿੱਚ ਯੋਗਦਾਨ ਰਹਿੰਦਾ ਹੈ। ਮੀਟਿੰਗ ਵਿੱਚ ਪ੍ਰਧਾਨ ਗੁਰਤੇਜ ਸਿੰਘ ਤੋਂ ਇਲਾਵਾ ਨਿਗਰਾਨ ਇੰਜਨੀਅਰ ਪੀ.ਡਬਲਯੂ. ਡੀ., ਬੀ ਐਂਡ ਆਰ ਵਿੱਚੋਂ ਨਿਗਰਾਨ ਇੰਜਨੀਅਰ ਦੇ ਅਹੁਦੇ ਤੋਂ ਸੇਵਾਮੁਕਤ ਕੁਲਬੀਰ ਸਿੰਘ ਸੰਧੂ, ਗੋਪਾਲ ਸਿੰਘ ਪੀਸੀਐੱਸ (ਸੇਵਾਮੁਕਤ), ਜਨਰਲ ਸਕੱਤਰ ਹੁਸਨਿੰਦਰ ਸਿੰਘ, ਮੇਟ ਸਹਾਇਕ ਕੈਸ਼ੀਅਰ ਇਕਬਾਲ ਸਿੰਘ, ਦੀਦਾਰ ਸਿੰਘ ਅਤੇ ਕਈ ਹੋਰ ਮੈਂਬਰ ਸ਼ਾਮਲ ਹੋਏ।

ਗੌਰਤਲਬ ਹੈ ਕਿ ਪਿੰਡ ਕੋਟਫੱਤਾ ਦੇ ਉੱਦਮੀ ਨੌਜਵਾਨਾਂ ਵੱਲੋਂ ਲੋਕ ਭਲਾਈ ਦਾ ਉਪਰਾਲਾ ਪਿਛਲੇ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਹੈ। ਇਸ ਮੰਤਵ ਅਧੀਨ ਪਿੰਡ ਦੀ ਇੱਕ ਧਰਮਸ਼ਾਲਾ ਨੂੰ ਠੀਕ ਕਰਨ ਉਪਰੰਤ ਉੱਥੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ’ਤੇ ਲਾਇਬਰੇਰੀ ਸਥਾਪਤ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਪੀੜਤਾਂ ਦੀ ਮਦਦ ਵੀ ਕੀਤੀ ਗਈ।

Advertisement

Advertisement
Show comments