ਦਸਮੇਸ਼ ਕਾਲਜ ਦੀਆਂ ਐੱਨ ਸੀ ਸੀ ਕੈਡਿਟਸ ਦਾ ਸਨਮਾਨ
ਦਸਮੇਸ਼ ਗਰਲਜ਼ ਕਾਲਜ ਬਾਦਲ ਦੀਆਂ ਦੋ ਵਿਦਿਆਰਥਣਾਂ ਸੁਖਬੀਰ ਕੌਰ (ਬੀਏ-3) ਅਤੇ ਕੁਸਮ ਰਾਣੀ (ਬੀਏ-1) ਨੇ ਆਲ ਇੰਡੀਆ ਥਲ ਸੈਨਾ ਕੈਂਪ ਵਿੱਚ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਖਬੀਰ ਕੌਰ ਨੇ ਹੁਣ ਤੱਕ ਨੌਂ ਕੈਂਪਾਂ ਵਿੱਚ ਭਾਗ ਲਿਆ ਹੈ ਅਤੇ ਏ...
Advertisement
ਦਸਮੇਸ਼ ਗਰਲਜ਼ ਕਾਲਜ ਬਾਦਲ ਦੀਆਂ ਦੋ ਵਿਦਿਆਰਥਣਾਂ ਸੁਖਬੀਰ ਕੌਰ (ਬੀਏ-3) ਅਤੇ ਕੁਸਮ ਰਾਣੀ (ਬੀਏ-1) ਨੇ ਆਲ ਇੰਡੀਆ ਥਲ ਸੈਨਾ ਕੈਂਪ ਵਿੱਚ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਖਬੀਰ ਕੌਰ ਨੇ ਹੁਣ ਤੱਕ ਨੌਂ ਕੈਂਪਾਂ ਵਿੱਚ ਭਾਗ ਲਿਆ ਹੈ ਅਤੇ ਏ ਆਈ ਟੀ ਐੱਸ ਸੀ ਵਿੱਚ ਟੀਮ ਵੱਲੋਂ ਖੇਡਦਿਆਂ ਦੂਸਰਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਕੁਸਮ ਰਾਣੀ ਨੇ ਇਸੇ ਮੁਕਾਬਲੇ ਵਿੱਚ ਦੋ ਸੋਨੇ ਦੇ ਤਗ਼ਮੇ ਜਿੱਤ ਕੇ ਕਾਲਜ ਦਾ ਮਾਣ ਵਧਾਇਆ। ਜ਼ਿਕਰਯੋਗ ਹੈ ਕਿ ਇਹ ਕੈਂਪ 6 ਪੀ ਬੀ ਐੱਨ ਸੀ ਸੀ ਮਲੋਟ ਵੱਲੋਂ ਲਗਵਾਏ ਗਏ ਸਨ। ਪ੍ਰਿੰਸੀਪਲ ਡਾ. ਐੱਸ ਐੱਸ ਸੰਘਾ, ਵਾਈਸ ਪ੍ਰਿੰਸੀਪਲ ਇੰਦਰਾ ਪਾਹੂਜਾ, ਮਹੇਸ਼ ਕੁਮਾਰ ਬਾਂਸਲ ਅਤੇ ਐੱਨ ਸੀ ਸੀ ਇੰਚਾਰਜ ਕੁਲਜਿੰਦਰ ਕੌਰ ਨੇ ਦੋਵੇਂ ਕੈਡਿਟਸ ਨੂੰ ਵਧਾਈ ਦਿੱਤੀ।
Advertisement
Advertisement