ਐੱਨ ਸੀ ਸੀ ਕੈਡਿਟਾਂ ਨੇ ਮੱਲਾਂ ਮਾਰੀਆਂ
ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਐੱਨ.ਸੀ.ਸੀ. ਅਕੈਡਮੀ ਮਲੋਟ ’ਚ ਕਰਵਾਏ ਗਏ 53ਵੇਂ ਸਾਲਾਨਾ ਟਰੇਨਿੰਗ ਕੈਂਪ ’ਚ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਕੈਂਪ ਵਿੱਚ ਸਕੂਲ ਦੀ ਵਿਦਿਆਰਥਣ ਪ੍ਰਨੀਤ ਕੌਰ (ਜੇ. ਡਬਲਯੂ.) ਨੇ ਬੈਸਟ ਕੈਡੇਟ ਟ੍ਰਾਫੀ, ਡ੍ਰਿਲ ਟੈਸਟ...
Advertisement
ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਐੱਨ.ਸੀ.ਸੀ. ਅਕੈਡਮੀ ਮਲੋਟ ’ਚ ਕਰਵਾਏ ਗਏ 53ਵੇਂ ਸਾਲਾਨਾ ਟਰੇਨਿੰਗ ਕੈਂਪ ’ਚ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਕੈਂਪ ਵਿੱਚ ਸਕੂਲ ਦੀ ਵਿਦਿਆਰਥਣ ਪ੍ਰਨੀਤ ਕੌਰ (ਜੇ. ਡਬਲਯੂ.) ਨੇ ਬੈਸਟ ਕੈਡੇਟ ਟ੍ਰਾਫੀ, ਡ੍ਰਿਲ ਟੈਸਟ ’ਚ ਗੋਲਡ ਮੈਡਲ ਤੇ ਸਰਟੀਫਿਕੇਟ, ਫਾਇਰਿੰਗ ਟੈਸਟ ’ਚ ਅਮਨ ਕੁਮਾਰ (ਐੱਸ.ਡੀ.) ਨੇ ਗੋਲਡ ਮੈਡਲ, ਕਾਜਲਪ੍ਰੀਤ ਕੌਰ (ਐਸ. ਡਬਲਯੂ.) ਨੇ ਕਲਚਰਲ ਤੇ ਮੈਪ ਰੀਡਿੰਗ ਵਿੱਚ ਸਿਲਵਰ ਮੈਡਲ, ਸੁਮਨ ਕੁਮਾਰੀ (ਐਸ. ਡਬਲਯੂ.) ਤੇ ਅਰਸ਼ਦੀਪ ਸਿੰਘ (ਜੇ.ਡੀ.) ਨੇ ਵੈਪਨ ਟੈਸਟ ਵਿੱਚ ਸਿਲਵਰ ਮੈਡਲ ਹਾਸਲ ਕੀਤੇ। ਸਕੂਲ ਪਹੁੰਚਣ ’ਤੇ ਸੰਸਥਾ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਵਿਦਿਆਰਥੀਆਂ ਨੂੰ ਵਧਾਈ ਦਿ਼ੱਤੀ ਤੇ ਐੱਨ.ਸੀ.ਸੀ. ਆਫਸਰਾਂ ਸੰਜੇ ਭਾਰਦਵਾਜ, ਰੇਣੁਕਾ ਠਾਕੁਰ ਤੇ ਰਾਜਵਿੰਦਰ ਕੌਰ ਦਾ ਧੰਨਵਾਦ ਕੀਤਾ।
Advertisement
Advertisement
