ਪ੍ਰਕਿਰਤੀ ਕਲੱਬ ਵੱਲੋਂ ਗੁਰਦੀਪ ਸਿੰਘ ਕਾਨੂੰਨਗੋ ਦਾ ਸਨਮਾਨ
ਪ੍ਰਕਿਰਤੀ ਕਲੱਬ ਜ਼ੀਰਾ ਦੀ ਮੀਟਿੰਗ ਪ੍ਰਕਿਰਤੀ ਪਾਰਕ ਜ਼ੀਰਾ ਵਿੱਚ ਹੋਈ। ਇਸ ਦੌਰਾਨ ਪ੍ਰਧਾਨ ਜਰਨੈਲ ਸਿੰਘ ਭੁੱਲਰ ਵੱਲੋਂ ਯੋਗ ਗੁਰੂ ਗੁਰਦੀਪ ਸਿੰਘ ਕਾਨੂੰਗੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਭੁੱਲਰ ਨੇ ਕਿਹਾ ਕਿ ਗੁਰਦੀਪ ਸਿੰਘ ਕਾਨੂੰਨਗੋ ਲੰਮੇ ਸਮੇਂ ਤੋਂ ਸਵੇਰੇ...
Advertisement
ਪ੍ਰਕਿਰਤੀ ਕਲੱਬ ਜ਼ੀਰਾ ਦੀ ਮੀਟਿੰਗ ਪ੍ਰਕਿਰਤੀ ਪਾਰਕ ਜ਼ੀਰਾ ਵਿੱਚ ਹੋਈ। ਇਸ ਦੌਰਾਨ ਪ੍ਰਧਾਨ ਜਰਨੈਲ ਸਿੰਘ ਭੁੱਲਰ ਵੱਲੋਂ ਯੋਗ ਗੁਰੂ ਗੁਰਦੀਪ ਸਿੰਘ ਕਾਨੂੰਗੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਭੁੱਲਰ ਨੇ ਕਿਹਾ ਕਿ ਗੁਰਦੀਪ ਸਿੰਘ ਕਾਨੂੰਨਗੋ ਲੰਮੇ ਸਮੇਂ ਤੋਂ ਸਵੇਰੇ ਲੋਕਾਂ ਨੂੰ ਮੁਫਤ ਵਿੱਚ ਯੋਗ ਕਰਵਾ ਰਹੇ ਹਨ। ਇਸ ਤੋਂ ਇਲਾਵਾ ਉਹ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਹੋਰ ਵੀ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਚਰਨਪ੍ਰੀਤ ਸਿੰਘ ਸੋਨੂੰ, ਹਰਪਾਲ ਸਿੰਘ ਪੰਡੋਰੀ, ਜਸਵੰਤ ਸਿੰਘ ਨਾਮਦੇਵ, ਅੰਗਰੇਜ਼ ਸਿੰਘ ਅਟਵਾਲ, ਗੁਰਦੀਪ ਸਿੰਘ ਧਾਲੀਵਾਲ, ਗੁਰਦੀਪ ਸਿੰਘ ਕਾਨੂੰਗੋ, ਮਨਜੀਤ ਸਿੰਘ ਸੰਧੂ, ਬਲਦੇਵ ਸਿੰਘ ਬਾਵਾ,ਸੁਰਿੰਦਰ ਸ਼ਰਮਾ, ਗੁਰਭੇਜ ਸਿੰਘ ਸਿੱਧੂ ਤੇ ਨਛੱਤਰ ਸਿੰਘ, ਹਰਬੰਸ ਸਿੰਘ ਸੇਖਾ ਆਦਿ ਹਾਜ਼ਰ ਸਨ।
Advertisement
Advertisement
