ਸ਼ਿਵਾਲਿਕ ਸਕੂਲ ’ਚ ਕੌਮੀ ਡਾਕਟਰ ਦਿਵਸ ਮਨਾਇਆ
ਤਪਾ ਮੰਡੀ: ਸ਼ਿਵਾਲਿਕ ਪਬਲਿਕ ਸਕੂਲ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਡਾਕਟਰਾਂ ਦਾ ਸ਼ੁਕਰੀਆ ਕਰਨ ਲਈ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਪ੍ਰਿੰਸੀਪਲ ਮੋਨਿਕਾ ਗਰਗ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਪਾ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀਆਂ ਵੱਲੋਂ ਡਾ. ਇੰਦੂ ਬਾਲਾ...
Advertisement
ਤਪਾ ਮੰਡੀ: ਸ਼ਿਵਾਲਿਕ ਪਬਲਿਕ ਸਕੂਲ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਡਾਕਟਰਾਂ ਦਾ ਸ਼ੁਕਰੀਆ ਕਰਨ ਲਈ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਪ੍ਰਿੰਸੀਪਲ ਮੋਨਿਕਾ ਗਰਗ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਪਾ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀਆਂ ਵੱਲੋਂ ਡਾ. ਇੰਦੂ ਬਾਲਾ (ਐੱਸਐੱਮਓ) ਅੱਖਾਂ ਦੇ ਸਪੈਸ਼ਲਿਸਟ, ਡਾ. ਕੰਵਲਜੀਤ ਸਿੰਘ ਬਾਜਵਾ (ਐੱਮਡੀ) ਅਤੇ ਡਾ. ਜਸਵੀਰ ਕੌਰ ਸਿੱਧੂ (ਸਰਜਨ) ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਡਾਕਟਰਾਂ ਕੋਲੋਂ ਕਈ ਸਵਾਲ ਵੀ ਪੁੱਛੇ ਗਏ। ਅੰਤ ਵਿਚ ਪ੍ਰਿੰਸੀਪਲ ਮੈਡਮ ਮੋਨਿਕਾ ਗਰਗ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ। ਉਪਰੰਤ ਹਸਪਤਾਲ ਦੇ ਡਾਕਟਰਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। -
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
Advertisement
Advertisement