ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵੱਲੋਂ ਨਗਰ ਕੀਰਤਨ ਭਲਕੇ
                    ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਨਗਰ ਕੀਰਤਨ 2 ਨਵੰਬਰ ਨੂੰ ਸਜਾਇਆ ਜਾਵੇਗਾ। ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਖਹਿਰਾ, ਬਾਬਾ ਨਿਰਮਲ ਸਿੰਘ ਗ੍ਰੰਥੀ, ਬਾਬਾ ਨਗਿੰਦਰ ਸਿੰਘ...
                
        
        
    
                 Advertisement 
                
 
            
        ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਨਗਰ ਕੀਰਤਨ 2 ਨਵੰਬਰ ਨੂੰ ਸਜਾਇਆ ਜਾਵੇਗਾ। ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਖਹਿਰਾ, ਬਾਬਾ ਨਿਰਮਲ ਸਿੰਘ ਗ੍ਰੰਥੀ, ਬਾਬਾ ਨਗਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰਭਾਤ ਫੇਰੀਆਂ ਕੱਢਣੀਆ ਜਾ ਰਹੀਆਂ ਹਨ। ਕਮੇਟੀ ਨੇ ਦੱਸਿਆ ਕਿ 4 ਨਵੰਬਰ ਨੂੰ ਰੈਣ ਸਬਾਈ ਕੀਰਤਨ ਹੋਣਗੇ। ਪੰਜ ਨਵੰਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਧਾਰਮਿਕ ਸਮਾਗਮ ’ਚ ਰਾਗੀ, ਢਾਡੀ ਜੱਥੇ ਸ਼ਾਮਿਲ ਹੋਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਬਾਬਾ ਨਿਰਮਲ ਸਿੰਘ ਗ੍ਰੰਥੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੀਰਤਨ ਵਾਲੇ ਰਸਤਿਆਂ ਦੀ ਸਾਫ਼ ਸਫਾਈ ਰੱਖਣ।
                 Advertisement 
                
 
            
        
                 Advertisement 
                
 
            
        