ਮੁੱਦਕੀ ਦੇ ਨੌਜਵਾਨ ਦੀ ਭੇਤ-ਭਰੀ ਹਾਲਤ ’ਚ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਨੌਜਵਾਨ
Advertisement
ਕਸਬਾ ਮੁੱਦਕੀ ਦੇ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਉਰਫ਼ ਜਾਦੂ (19) ਵਾਸੀ ਨੇੜੇ ਸਟੇਡੀਅਮ, ਮੁੱਦਕੀ ਵਜੋਂ ਹੋਈ ਹੈ। ਨੌਜਵਾਨ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਯਾਦਵਿੰਦਰ ਸਿੰਘ ਦਾ ਪਿਤਾ ਸਤਨਾਮ ਸਿੰਘ ਨੇੜਲੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਵਜੋਂ ਸੇਵਾਦਾਰ ਹੈ।
ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਖ਼ਰੀ ਵਾਰ ਆਪਣੇ ਦੋਸਤਾਂ ਸੁਖਪ੍ਰੀਤ ਸਿੰਘ ਵਾਸੀ ਪਿੰਡ ਡਗਰੂ ਅਤੇ ਗੁਰਸ਼ਰਨ ਸਿੰਘ ਵਾਸੀ ਪਿੰਡ ਚਕਰ ਜ਼ਿਲ੍ਹਾ ਮੋਗਾ ਦੇ ਨਾਲ ਦੇਖਿਆ ਗਿਆ ਸੀ। ਸੁਖਪ੍ਰੀਤ ਨੇ ਯਾਦਵਿੰਦਰ ਨੂੰ ਨਾਨਕਸਰ ਕਲੇਰਾਂ (ਜਗਰਾਉਂ) ਜਾਂਦੇ ਨੂੰ ਰਸਤੇ ਵਿੱਚੋਂ ਆਪਣੇ ਨਾਲ ਰਲਾ ਲਿਆ। ਲੰਘੀ ਰਾਤ ਦੋਵੇਂ ਸ਼ੱਕੀ ਨੌਜਵਾਨ ਯਾਦਵਿੰਦਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮੁੱਦਕੀ ਲੈ ਆਏ। ਉਸ ਦੇ ਪੈਰਾਂ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਬਾਅਦ ਵਿੱਚ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਤਨਾਮ ਸਿੰਘ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿੱਚ ਹਸਪਤਾਲ ਤੋਂ ਹੀ ਦੋਵੇਂ ਨੌਜਵਾਨ ਖਿਸਕ ਹੋ ਗਏ। ਪਰਿਵਾਰ ਨੇ ਕਾਰਵਾਈ ਲਈ ਪੁਲੀਸ ਕੋਲ ਪਹੁੰਚ ਕੀਤੀ ਹੈ। ਮਜ਼ਦੂਰ ਆਗੂ ਪਰਮਜੀਤ ਕੌਰ ਨੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।
Advertisement
Advertisement