ਮੋਟਰਸਾਈਕਲ ਸਵਾਰਾਂ ਨੇ ਔਰਤ ਕੋਲੋਂ ਮੋਬਾਈਲ ਖੋਹਿਆ
ਪੱਤਰ ਪ੍ਰੇਰਕ ਤਪਾ ਮੰਡੀ, 13 ਜੁਲਾਈ ਨਾਮਦੇਵ ਰੋਡ ਤੋਂ ਆ ਰਹੀ ਸਕੂਟਰੀ ਸਵਾਰ ਔਰਤ ਕੋਲੋਂ ਦੋ ਝਪਟਮਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੂਸਾਰ ਮੰਜੂ ਬਾਲਾ ਪਤਨੀ ਮੁਨੀਸ਼ ਕੁਮਾਰ ਵਾਸੀ ਸਦਰ ਬਾਜ਼ਾਰ ਤਪਾ ਆਪਣੀ ਇਲੈਕਟ੍ਰੌਨਿਕ ਸਕੂਟਰੀ ’ਤੇ...
Advertisement
ਪੱਤਰ ਪ੍ਰੇਰਕ
ਤਪਾ ਮੰਡੀ, 13 ਜੁਲਾਈ
Advertisement
ਨਾਮਦੇਵ ਰੋਡ ਤੋਂ ਆ ਰਹੀ ਸਕੂਟਰੀ ਸਵਾਰ ਔਰਤ ਕੋਲੋਂ ਦੋ ਝਪਟਮਾਰ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੂਸਾਰ ਮੰਜੂ ਬਾਲਾ ਪਤਨੀ ਮੁਨੀਸ਼ ਕੁਮਾਰ ਵਾਸੀ ਸਦਰ ਬਾਜ਼ਾਰ ਤਪਾ ਆਪਣੀ ਇਲੈਕਟ੍ਰੌਨਿਕ ਸਕੂਟਰੀ ’ਤੇ ਬਾਬਾ ਮੱਠ ਗਈ ਸੀ। ਵਾਪਸੀ ਸਮੇਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਸਕੂਟਰੀ ਦੇ ਬਰਾਬਰ ਮੋਟਰਸਾਈਕਲ ਲਾ ਲਿਆ ਅਤੇ ਉਸ ਦਾ ਮੋਬਾਈਲ ਝਪਟ ਕੇ ਫਰਾਰ ਹੋ ਗਏ। ਲੁਟੇਰੇ ਆਪਣਾ ਮੋਟਰਸਾਈਕਲ ਪੁਰਾਣੇ ਬੱਸ ਸਟੈਂਡ ਵੱਲ ਲੈ ਗਏ। ਮੰਜੂ ਬਾਲਾ ਨੇ ਇਸਦੀ ਰਪਟ ਥਾਣਾ ਚੌਕੀ ਤਪਾ ਵਿੱਚ ਦਰਜ ਕਰਵਾ ਦਿੱਤੀ ਹੈ। ਸਿਟੀ ਇੰਚਾਰਜ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀਭਾਲ ਸ਼ੁਰੂ ਕਰ ਦਿੱਤੀ ਹੈ।
Advertisement