ਲਿਫਟ ਮੰਗ ਕੇ ਮੋਟਰਸਾਈਕਲ ਖੋਹਿਆ
ਇੱਥੇ ਇੱਕ ਨੌਜਵਾਨ ਤੋਂ ਇੱਕ ਲੁਟੇਰਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਘਟਨਾ ਸਬੰਧੀ ਜਾਣਾਕਾਰੀ ਦਿੰਦਿਆਂ ਪੀੜਤ ਵਿਅਕਤੀ ਹੈਪੀ ਸਿੰਘ ਨੇ ਦੱਸਿਆ ਕਿ ਉਹ ਅੰਦਰਲੇ ਬੱਸ ਸਟੈਂਡ ਕੋਲ ਇੱਕ ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਆਇਆ ਸੀ। ਉਸ ਨੇ ਦੱੱਸਿਆ ਕਿ...
Advertisement
ਇੱਥੇ ਇੱਕ ਨੌਜਵਾਨ ਤੋਂ ਇੱਕ ਲੁਟੇਰਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਘਟਨਾ ਸਬੰਧੀ ਜਾਣਾਕਾਰੀ ਦਿੰਦਿਆਂ ਪੀੜਤ ਵਿਅਕਤੀ ਹੈਪੀ ਸਿੰਘ ਨੇ ਦੱਸਿਆ ਕਿ ਉਹ ਅੰਦਰਲੇ ਬੱਸ ਸਟੈਂਡ ਕੋਲ ਇੱਕ ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਆਇਆ ਸੀ। ਉਸ ਨੇ ਦੱੱਸਿਆ ਕਿ ਬੈਂਕ ਤੋਂ ਪੈਸੇ ਕੱਢਵਾ ਕੇ ਜਦੋਂ ਉਹ ਵਾਪਸ ਘਰ ਨੂੰ ਜਾਣ ਲੱਗਾ ਤਾਂ ਬੱਸ ਅੱਡੇ ਦੇ ਮੋੜ ’ਤੇ ਖੜੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਰੋਕ ਕੇ ਆਖਿਆ ਕਿ ਉਸ ਦਾ ਵਾਹਨ ਟਰੱਕ ਯੂਨੀਅਨ ਕੋਲ ਖੜ੍ਹਾ ਤੇ ਉਹ ਉਸ ਨੂੰ ਉਥੋਂ ਤੱਕ ਛੱਡਣ ਦੇਵੇ। ਹੈਪੀ ਨੇ ਕਿਹਾ ਕਿ ਰਸਤੇ ’ਚ ਵਿਅਕਤੀ ਨੇ ਉਸ ਨੂੰ ਕੁਝ ਕਰ ਦਿੱਤਾ ਅਤੇ ਉਸ ਨੂੰ ਉਤਾਰ ਕੇ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਗਿਆ। ਘਟਨਾ ਦੀ ਸ਼ਿਕਾਇਤ ਤਪਾ ਪੁਲੀਸ ਚੌਕੀ ਵਿੱਚ ਦੇ ਦਿੱਤੀ ਹੈ।
Advertisement
Advertisement