ਮੋਟਰਸਾਈਕਲ ਚਾਲਕ ਦੀ ਬੱਸ ਹੇਠ ਆਉਣ ਕਾਰਨ ਮੌਤ
ਇਥੇ ਅੱਜ ਬਾਅਦ ਦੁਪਹਿਰ ਡਾਕਟਰ ਕੇਹਰ ਸਿੰਘ ਚੌਕ ਨੇੜੇ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਹੇਠ ਆਉਣ ਕਰ ਕੇ ਮੌਤ ਹੋ ਗਈ ਹੈ। ਸੀਸੀਟੀਵੀ ਕੈਮਰੇਆਂ ਦੀਆਂ ਰਿਪੋਰਟਾਂ ਅਨੁਸਾਰ ਮੋਟਰਸਾਈਕਲ ਚਾਲਕ ਜਦੋਂ ਰੋਡਵੇਜ਼ ਦੀ ਬੱਸ ਕੋਲੋਂ ਲੰਘ ਰਿਹਾ ਸੀ ਤਾਂ ਉਸ ਦਾ...
Advertisement
ਇਥੇ ਅੱਜ ਬਾਅਦ ਦੁਪਹਿਰ ਡਾਕਟਰ ਕੇਹਰ ਸਿੰਘ ਚੌਕ ਨੇੜੇ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਹੇਠ ਆਉਣ ਕਰ ਕੇ ਮੌਤ ਹੋ ਗਈ ਹੈ। ਸੀਸੀਟੀਵੀ ਕੈਮਰੇਆਂ ਦੀਆਂ ਰਿਪੋਰਟਾਂ ਅਨੁਸਾਰ ਮੋਟਰਸਾਈਕਲ ਚਾਲਕ ਜਦੋਂ ਰੋਡਵੇਜ਼ ਦੀ ਬੱਸ ਕੋਲੋਂ ਲੰਘ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਸੜਕ ਦੇ ਖੱਡਿਆਂ ਵਿੱਚੋਂ ਬੁੜ੍ਹਕ ਕੇ ਬੱਸ ਹੇਠ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮਿ੍ਤਕ ਦੀ ਪਛਾਣ ਰੋਹਿਤ ਕੁਮਾਰ (30) ਵਜੋਂ ਹੋਈ ਹੈ। ਉਹ ਇਥੋਂ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਬੱਸ ਚਾਲਕ ਨੇ ਵੀ ਬਸ ਮੌਕੇ ’ਤੇ ਹੀ ਰੋਕ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਸੜਕ ’ਚ ਪਏ ਖੱਡਿਆਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।
Advertisement
Advertisement