ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਲਵੇ ਦੀਆਂ ਮੰਡੀਆਂ ’ਚ ਰੁਲਣ ਲੱਗੀ ਮੂੰਗੀ ਦੀ ਫ਼ਸਲ

ਸਰਕਾਰੀ ਭਾਅ ਤੋਂ ਹੇਠਾਂ ਵਿਕਣ ਕਾਰਨ ਖੇਤੀ ਵੰਨ-ਸਵੰਨਤਾ ਨੂੰ ਵੱਜੀ ਸੱਟ
ਮਾਰਕਿਟ ਕਮੇਟੀ ਦੇ ਸਕੱਤਰ ਨਾਲ ਮੂੰਗੀ ਦੇ ਘੱਟ ਭਾਅ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਆਗੂ।
Advertisement

ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਖੇਤੀ ਵੰਨ-ਸਵੰਨਤਾ ਤਹਿਤ ਬੀਜੀ ਮੂੰਗੀ ਦਾ ਪੂਰਾ ਭਾਅ ਨਾ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਕਿਸਾਨ ਪ੍ਰੇਸ਼ਾਨ ਹਨ। ਕਈ ਮੰਡੀਆਂ ਵਿੱਚ ਅੱਜ ਕਿਸਾਨ ਆਪਣੀ ਮੂੰਗੀ ਦੀ ਫ਼ਸਲ ਵੇਚਣ ਲਈ ਆਏ ਜਿੱਥੇ ੳਬਨ੍ਹਾਂ ਫ਼ਸਲ ਦਾ ਪੂਰਾ ਮੁੱਲ ਨਾ ਮਿਲਣ ਦੇ ਦੋਸ਼ ਲਾਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਬਿਨਾਂ ਕਿਸੇ ਸ਼ਰਤ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਜਾਵੇ ਨਹੀਂ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਮੂੰਗੀ ਦੀ ਫ਼ਸਲ ਬੀਜਣ ਦੀ ਅਪੀਲ ਕੀਤੀ ਸੀ ਅਤੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ 7600 ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਕਰਨ ਦਾ ਵਿਸ਼ਵਾਸ ਪ੍ਰਗਟਾਇਆ ਗਿਆ ਸੀ।

Advertisement

ਅੱਜ ਬੀਕੇਯੂ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਜਥੇਬੰਦਕ ਆਗੂ ਰਾਜ ਸਿੰਘ ਅਕਲੀਆ, ਹਰਬੰਸ ਸਿੰਘ ਠੂਠਿਆਂਵਾਲੀ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਅਮਰੀਕ ਸਿੰਘ ਨੇ ਅਨਾਜ ਮੰਡੀ ਵਿੱਚ ਪਹੁੰਚ ਕੇ ਕਿਸਾਨਾਂ ਵੱਲੋਂ ਮੰਡੀ ’ਚ ਲਿਆਂਦੀ ਮੂੰਗੀ ਦੀ ਹੁੰਦੀ ਲੁੱਟ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਤੱਕ 23,000 ਕੁਇੰਟਲ ਮੂੰਗੀ ਮੰਡੀ ਵਿੱਚ ਆ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਰੇਟ 7600 ਰੁਪਏ ਕੁਇੰਟਲ ਹੈ, ਪਰ ਮੂੰਗੀ ਨੂੰ ਪ੍ਰਾਈਵੇਟ ਵਪਾਰੀ ਮਿਲੀਭੁਗਤ ਕਰ ਕੇ 3500 ਤੋਂ ਲੈ ਕੇ 5800 ਰੁਪਏ ਤੱਕ ਹੀ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਮਾਰਕਿਟ ਕਮੇਟੀ ਦੇ ਅਫ਼ਸਰਾਂ ਦੇ ਨੱਕ ਹੇਠ ਹੋ ਰਿਹਾ ਹੈ।

ਕਿਸਾਨਾਂ ਨਾਲ ਹੁੰਦੀ ਲੁੱਟ ਦਾ ਬੀਕੇਯੂ (ਏਕਤਾ ਡਕੌਂਦਾ) ਨੇ ਨੋਟਿਸ ਲੈਂਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਦੇ ਧਿਆਨ ਵਿੱਚ ਲਿਆਂਦਾ। ਸਕੱਤਰ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਮੀਂਹ ਕਾਰਨ ਅਤੇ ਰੇਹਾਂ, ਸਪਰੇਆਂ ਮਹਿੰਗੀਆਂ ਹੋਣ ਕਰ ਕੇ ਮੂੰਗੀ ’ਤੇ ਹੋਏ ਖ਼ਰਚੇ ਕਾਰਨ ਕਿਸਾਨਾਂ ਦੀ ਆਰਥਿਕ ਦਿਸ਼ਾ ਤਰਸਯੋਗ ਹੈ ਜਦੋਂਕਿ ਦੂਜੇ ਲੁੱਟ ਨੇ ਕਿਸਾਨਾਂ ਦਾ ਜਿਊਣਾ ਔਖਾ ਕੀਤਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Advertisement