ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਗਾ ਦੇ ਡੀ ਸੀ ਤੇ ਐੱਸ ਐੱਸ ਪੀ ਵੱਲੋਂ ਕਿਸ਼ਤੀ ਰਾਹੀਂ ਪਿੰਡਾਂ ਦਾ ਦੌਰਾ

ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ; ਜ਼ਿਲ੍ਹਾ ਪ੍ਰਸ਼ਾਸਨ ਨੇ 9 ਰਾਹਤ ਕੈਂਪ ਬਣਾਏ
ਮੋਗਾ ਦੇ ਪਾਣੀ ਦੀ ਮਾਰ ਹੇਠ ਆਏ ਖੇਤਰ ਦਾ ਦੌਰਾ ਕਰਦੇ ਹੋਏ ਡੀ ਸੀ ਸਾਗਰ ਸੇਤੀਆ ਤੇ ਐੱਸ ਐੱਸ ਪੀ ਅਜੈ ਗਾਂਧੀ ਤੇ ਹੋਰ।
Advertisement

ਕੁਦਰਤੀ ਆਫ਼ਤ ਸਮੇਂ ਪੰਜਾਬੀ ਹਮੇਸ਼ਾ ਸੰਕਟ ਮੋਚਨ ਬਣਦੇ ਹਨ। ਇਥੋਂ ਤੱਕ ਕਿ ਸੰਸਾਰ ਵਿੱਚ ਜੇਕਰ ਕਿਤੇ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬੀ ਹਮੇਸ਼ਾ ਸੇਵਾ ਭਾਵਨਾ ਨਾਲ ਯਤਨਸ਼ੀਲ ਰਹਿੰਦੇ ਹਨ। ਇਸ ਤਾਜ਼ਾ ਮਿਸਾਲ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਮਿਲਦੀ ਹੈ ਜਿਥੇ ਲੋਕ ਪਾਣੀ ’ਚ ਘਿਰੇ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। ਇਸੇ ਤਰ੍ਹਾਂ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਦੀਆਂ ਸੋਸ਼ਲ ਮੀਡੀਆ ਉੱਤੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਨ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹਮਦਰਦੀ ਦੇ ਇਜ਼ਹਾਰ ਦੀ ਦੁਨੀਆਂ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਹੁਣ ਹੋਰਨਾਂ ਜ਼ਿਲ੍ਹਿਆਂ ਦੇ ਡੀਸੀਜ਼ ਵੀ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਲਈ ਕਿਸ਼ਤੀਆਂ ਵਿਚ ਚੜ੍ਹ ਗਏ ਹਨ। ਇਥੇ ਅੱਜ ਡੀਸੀ ਸਾਗਰ ਸੇਤੀਆ ਅਤੇ ਐੱਸਐੱਸਪੀ ਅਜੈ ਗਾਂਧੀ, ਏਡੀਸੀ ਚਾਰੂਮਿਤਾ, ਐੱਸਡੀਐੱਮ ਹਿਤੇਸ਼ਵੀਰ ਗੁਪਤਾ, ਥਾਣਾ ਧਰਮਕੋਟ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਤੇ ਹੋਰ ਅਧਿਕਾਰੀਆਂ ਨੇ ਕਿਸ਼ਤੀ ਰਾਹੀਂ ਪਿੰਡ ਰੇੜਵਾਂ, ਸੈਦ ਜਲਾਲਪੁਰ, ਸ਼ੇਰਪੁਰ ਤਾਇਬਾਂ, ਸ਼ੇਰੇਵਾਲਾ, ਮੰਦਰ ਕਲਾਂ, ਰਾਊਵਾਲਾ, ਸੰਘੇੜਾ ਆਦਿ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸਥਾਪਤ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਪਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪ੍ਰਸ਼ਾਸਨ ਵੱਲੋਂ 9 ਰਾਹਤ ਕੈਂਪ ਰਾਊਵਾਲਾ, ਮੰਦਰ ਕਲਾਂ, ਖੰਬਾ, ਅੰਮੀਵਾਲਾ, ਢੋਲੇਵਾਲਾ, ਭੈਣੀ, ਰੇਹੜਵਾਂ, ਕਿਸ਼ਨਪੁਰਾ ਕਲਾਂ, ਫਤਹਿਗੜ੍ਹ ਪੰਜਤੂਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਟੀਮਾਂ ਪਹਿਲਾਂ ਹੀ ਬੰਨ੍ਹ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਕੰਮ ਕਰ ਰਹੀਆਂ ਹਨ। ਰਾਹਤ ਕੈਂਪਾਂ ਵਿੱਚ 150 ਤੋਂ ਵਧੇਰੇ ਲੋਕਾਂ ਨੂੰ ਪ੍ਰਸ਼ਾਸਨਿਕ ਟੀਮਾਂ ਵੱਲੋਂ ਪਹੁੰਚਾਇਆ ਗਿਆ ਹੈ।

Advertisement
Advertisement
Show comments