‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਲਾਮਬੰਦੀ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬੇ ਭਰ ਚੱਲ ਰਹੀ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਅਧੀਨ ਜ਼ਿਲ੍ਹੇ ਦੇ ਕਈ ਪਿੰਡਾਂ-ਬੀੜ ਬਹਿਮਣ, ਗਹਿਰੀ ਬੁੱਟਰ, ਰੁਲਦੂ ਸਿੰਘ ਵਾਲਾ, ਪਥਰਾਲਾ, ਗਿੱਦੜ, ਪੂਹਲੀ, ਸੇਮਾ ਕਲਾ ਅਤੇ ਦਿਓਣ ਵਿੱਚ ਦਲਿਤ ਭਾਈਚਾਰੇ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਭਰਵੇਂ...
Advertisement
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬੇ ਭਰ ਚੱਲ ਰਹੀ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਅਧੀਨ ਜ਼ਿਲ੍ਹੇ ਦੇ ਕਈ ਪਿੰਡਾਂ-ਬੀੜ ਬਹਿਮਣ, ਗਹਿਰੀ ਬੁੱਟਰ, ਰੁਲਦੂ ਸਿੰਘ ਵਾਲਾ, ਪਥਰਾਲਾ, ਗਿੱਦੜ, ਪੂਹਲੀ, ਸੇਮਾ ਕਲਾ ਅਤੇ ਦਿਓਣ ਵਿੱਚ ਦਲਿਤ ਭਾਈਚਾਰੇ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਭਰਵੇਂ ਇਕੱਠ ਕੀਤੇ ਗਏ। ਮੀਟਿੰਗਾਂ ਨੂੰ ਕਾਮਰੇਡ ਮਹੀਪਾਲ ਅਤੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਮੁਹਿੰਮ ਦੇ ਅੰਤ ’ਤੇ 12 ਦਸੰਬਰ ਨੂੰ ਬਠਿੰਡਾ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਜਨਤਕ ਵਰਗਾਂ ਨੂੰ 8 ਦਸੰਬਰ ਨੂੰ ਬਿਜਲੀ ਸੋਧ ਬਿੱਲ 2025 ਖ਼ਿਲਾਫ ਹੋਣ ਵਾਲੇ ਸਾਂਝੇ ਰੋਸ ਮੁਜ਼ਾਹਰਿਆਂ ਵਿੱਚ ਭਾਗ ਲੈਣ ਦੀ ਅਪੀਲ ਵੀ ਕੀਤੀ।
Advertisement
Advertisement
