ਠੇਕਾ ਮੁਲਾਜ਼ਮ ਤੋਂ ਮੋਬਾਈਲ ਖੋਹਿਆ
ਇੱਥੇ ਬੀਤੀ ਰਾਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਤੋਂ ਡਿਊਟੀ ਕਰ ਕੇ ਆਪਣੇ ਸਾਈਕਲ ’ਤੇ ਪਿੰਡ ਲਹਿਰਾ ਖਾਨਾ ਜਾ ਰਹੇ ਠੇਕਾ ਮੁਲਾਜ਼ਮ ਅੰਮ੍ਰਿਤ ਪਾਲ ਸਿੰਘ ਪੁੱਤਰ ਬਚਿੱਤਰ ਸਿੰਘ ’ਤੇ ਤੇਜ਼ਧਾਰ ਹਥਿਆਰ ਡਾਹ ਨਾਲ ਵਾਰ ਕਰ...
Advertisement
ਇੱਥੇ ਬੀਤੀ ਰਾਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਤੋਂ ਡਿਊਟੀ ਕਰ ਕੇ ਆਪਣੇ ਸਾਈਕਲ ’ਤੇ ਪਿੰਡ ਲਹਿਰਾ ਖਾਨਾ ਜਾ ਰਹੇ ਠੇਕਾ ਮੁਲਾਜ਼ਮ ਅੰਮ੍ਰਿਤ ਪਾਲ ਸਿੰਘ ਪੁੱਤਰ ਬਚਿੱਤਰ ਸਿੰਘ ’ਤੇ ਤੇਜ਼ਧਾਰ ਹਥਿਆਰ ਡਾਹ ਨਾਲ ਵਾਰ ਕਰ ਕ ਉਸ ਤੋਂ ਮੋਬਾਈਲ ਖੋਹ ਲਿਆ। ਡਾਹ ਪੀੜਤ ਦੇ ਖੱਬੇ ਮੋਢੇ ’ਤੇ ਵੱਜਿਆ। ਹਨੇਰੇ ਕਾਰਨ ਡਾਹ ਉਲਟਾ ਵੱਜਣ ਕਾਰਨ ਬਾਂਹ ਕੱਟੇ ਜਾਣ ਤੋਂ ਬਚਾਅ ਹੋ ਗਿਆ। ਪੀੜਤ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਤ ਸਵਾ ਕੁ ਨੌਂ ਵਜੇ ਦੀ ਹੈ। ਲੁਟੇਰਿਆਂ ਨੇ ਜੇਬਾਂ ਵਿੱਚੋਂ ਰੁਪਏ ਕੱਢਣ ਲਈ ਵੀ ਕਿਹਾ, ਪਰ ਉਸ ਕੋਲ ਕੋਈ ਨਗ਼ਦੀ ਨਹੀਂ ਸੀ। ਮੋਬਾਈਲ ਖੋਹਣ ਕਾਰਨ ਉਸ ਦਾ ਲਗਭਗ 12 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਸਬੰਧੀ ਭੁੱਚੋ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Advertisement
Advertisement