ਵਿਧਾਇਕਾਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਪੱਤਰ ਵੰਡੇ
ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਵੱਲੋਂ ਅੱਜ ਸੱਤ ਪਿੰਡਾਂ ਵਿੱਚ ਗੋਬਿੰਦਪੁਰਾ, ਹਾਕਵਾਲਾ, ਦੋਦੜਾ, ਅਕਬਰਪੁਰ ਖੁਡਾਲ, ਕੁਲਰੀਆਂ-2, ਭਖੜਿਆਲ ਅਤੇ ਰੱਲੀ ਦੇ 123 ਕਿਸਾਨਾਂ ਨੂੰ 36 ਲੱਖ 39 ਹਜ਼ਾਰ 376 ਰੁਪਏ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਵੰਡੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਬਹੁਤ ਵਧੀਆ ਉਦਮ ਹੈ। ਉਨ੍ਹਾਂ ਕਿਹਾ ਕਿ ਉਹ ਸਦਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਹਨ ਅਤੇ ਹਰ ਕਿਸਾਨ ਨੂੰ ਉਸ ਦੀ ਫਸਲ ਦੇ ਖਰਾਬੇ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।
ਇਸੇ ਦੌਰਾਨ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ 4 ਪਿੰਡਾਂ ਕੁਸਲਾ, ਝੰਡਾ ਖੁਰਦ, ਮੀਰਪੁਰ ਖੁਰਦ ਤੇ ਚੂਹੜੀਆਂ ਦੇ 18 ਕਿਸਾਨਾਂ ਨੂੰ 04 ਲੱਖ 66 ਹਜ਼ਾਰ ਰੁਪਏ ਕੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਦਿੱਤੇ ਗਏ ਹਨ। ਉਧਰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਸਿੰਗਲਾ ਵੱਲੋਂ ਇਲਾਕੇ ਦੇ ਛੇ ਪਿੰਡਾਂ ਭੀਖੀ, ਹੀਰੋ ਕਲਾਂ, ਹੋਡਲਾ, ਮੱਤੀ ਦੇ ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਤਕਸੀਮ ਕੀਤੇ।