ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਈਬ੍ਰਿਡ ਕਿਸਮਾਂ ਤੋਂ ਰੋਕ ਹਟਾਉਣ ਲਈ ਵਿਧਾਇਕ ਵੱਲੋਂ ਪਹਿਲ

ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਇਲਾਕੇ ’ਚ ਹਾਈਬ੍ਰਿਡ ਝੋਨੇ ਦੀ ਕੀਤੀ ਵਕਾਲਤ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 10 ਮਈ

Advertisement

ਪੰਜਾਬ ਵਿੱਚ ਜਦੋਂ ਹਾਈਬ੍ਰਿਡ ਝੋਨਾ ਲਾਉਣ ’ਤੇ ਸਰਕਾਰ ਵੱਲੋਂ ਜਦੋਂ ਸਖ਼ਤੀ ਨਾਲ ਪਾਬੰਦੀ ਲਗਾਈ ਹੋਈ ਹੈ ਅਤੇ ਰਾਜ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਸ ਪਾਬੰਦੀ ਖਿਲਾਫ਼ ਅੰਦੋਲਨ ਵਿੱਢਿਆ ਹੋਇਆ ਤਾਂ ਉਸ ਸਮੇਂ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਮੁੱਖ ਮੰਤਰੀ ਨੂੰ ਹਾਈਬ੍ਰਿਡ ਝੋਨੇ ਦੀ ਕਾਸ਼ਤ ਕਰਨ ਤੋਂ ਰੋਕ ਹਟਾਉਣ ਲਈ ਕਿਹਾ ਗਿਆ ਹੈ। ਵਿਧਾਇਕ ਵੱਲੋਂ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਨੂੰ ਬਕਾਇਦਾ ਲਿਖਤੀ ਪੱਤਰ ਭੇਜਕੇ ਇਸ ਦੀ ਮੰਗ ਕੀਤੀ ਗਈ ਹੈ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਜਿਹਾ ਪੱਤਰ ਮੁੱਖ ਮੰਤਰੀ ਨੂੰ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਇਸ ਪੱਤਰ ਦੀ ਕਾਪੀ ਇਸ ਪੱਤਰਕਾਰ ਨੂੰ ਦਿੰਦਿਆਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੀਆਂ ਸਰਕਾਰ ਨੂੰ ਕੀਤੀਆਂ ਅਪੀਲਾਂ-ਦਲੀਲਾਂ ਤੋਂ ਬਾਅਦ ਇੱਕ ਕਿਸਾਨ ਦਾ ਪੁੱਤ ਹੁੰਦਿਆਂ ਅਤੇ ਇਸ ਇਲਾਕੇ ਦੀ ਰੇਤਲੀ ਧਰਤੀ ਅਤੇ ਖਾਰੇ ਪਾਣੀ ਦੀ ਤਕਲੀਫ਼ ਨੂੰ ਸਮਝਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹਾ ਪੱਤਰ ਲਿਖਣ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਵੀ ਮੁੱਖ ਮੰਤਰੀ ਨੂੰ ਮਿਲਕੇ ਕਿਸਾਨਾਂ ਦੀ ਇਸ ਤਕਲੀਫ਼ ਤੋਂ ਜਾਣੂ ਕਰਵਾਉਣਗੇ। ਵਿਧਾਇਕ ਨੇ ਕਿਹਾ ਕਿ ਉਂਝ ਤਾਂ ਸਾਰੇ ਪੰਜਾਬ ਵਿੱਚੋਂ ਹੀ ਇਹ ਰੋਕ ਹਟਾਈ ਜਾਵੇ, ਪ੍ਰੰਤੂ ਹਲਕਾ ਸਰਦੂਲਗੜ੍ਹ ਦੀ ਰੇਤਲੀ ਜ਼ਮੀਨ ਨੂੰ ਦੇਖਦਿਆਂ ਅਤੇ ਕਿਸਾਨ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਇਲਾਕੇ ਵਿੱਚ ਹਾਈਬ੍ਰਿਡ ਕਿਸਮਾਂ ਬੀਜਣ ਦੀ ਇਸ ਸੀਜ਼ਨ ਵਿੱਚ ਪ੍ਰਵਾਨਗੀ ਦਿੱਤੀ ਜਾਵੇ।

Advertisement