ਵਿਧਾਇਕ ਨੇ ਵੱਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼
ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਵਿਖੇ 16 ਸਤੰਬਰ ਨੂੰ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਹ ਖੂਨਦਾਨ ਕੈਂਪ ਲੋਕ ਭਲਾਈ ਕਲੱਬ ਵੱਲੋਂ ਲਗਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੀਰਾ ਸਿੰਘ ਮੌੜ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਜਾਨੀ ਪੱਤੀ...
Advertisement
ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਵਿਖੇ 16 ਸਤੰਬਰ ਨੂੰ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਹ ਖੂਨਦਾਨ ਕੈਂਪ ਲੋਕ ਭਲਾਈ ਕਲੱਬ ਵੱਲੋਂ ਲਗਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਸੀਰਾ ਸਿੰਘ ਮੌੜ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਜਾਨੀ ਪੱਤੀ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੇਗਾ। ਅੱਜ ਇਸ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਪੋਸਟਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਰਿਲੀਜ਼ ਕੀਤਾ।
ਇਸ ਮੌਕੇ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਖੂਨਦਾਨ ਸਾਰੇ ਦਾਨਾਂ ਵਿੱਚੋਂ ਉੱਤਮ ਦਾਨ ਹੈ। ਖੂਨਦਾਨ ਕੈਂਪ ਲਗਾਉਣੇ ਅਜਿਹੇ ਮਹਾਨ ਕਲੱਬਾਂ ਦੇ ਹੀ ਹੱਥ ਆਉਂਦਾ ਹੈ। ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
Advertisement
Advertisement