ਵਿਧਾਇਕ ਵੱਲੋਂ ਲਿੰਕ ਸੜਕਾਂ ਦਾ ਨੀਂਹ ਪੱਥਰ
180 ਕਿਲੋਮੀਟਰ ਸਡ਼ਕਾਂ ਦੀ ਮੁਰੰਮਤ ਨੂੰ ਮਨਜ਼ੂਰੀ: ਬੁੱਧ ਰਾਮ
Advertisement
ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ 9 ਲਿੰਕ ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਲਾਕੇ ਦੀਆਂ 180 ਕਿਲੋਮੀਟਰ ਸੜਕਾਂ ਦੀ ਮੁਰੰਮਤ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ’ਤੇ 91.37 ਕਰੋੜ ਰੁਪਏ ਖਰਚੇ ਜਾਣਗੇ। ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ 2023 ਵਿੱਚ 422 ਕਰੋੜ ਰੁਪਏ ਦੀ ਲਾਗਤ ਨਾਲ 3266 ਕਿਲੋਮੀਟਰ ਲਿੰਕਾਂ ਦੀ ਮੁਰੰਮਤ ਕੀਤੀ, ਜਦੋਂ ਕਿ ਇਸ ਤੋਂ ਅਗਲੇ ਸਾਲ 2024 ਵਿੱਚ 1.47 ਕਰੋੜ ਦੀ ਲਾਗਤ ਨਾਲ 835.93 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਵਿਸ਼ੇਸ ਨਵੀਨੀਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਸ਼ਟਰੀ ਰਾਜ ਮਾਰਗਾਂ ਨੂੰ 326.61 ਕਰੋੜ ਰੁਪਏ ਦੀ ਲਾਗਤ ਨਾਲ 77.31 ਕਿਲੋਮੀਟਰ 2023 ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇਨ੍ਹਾਂ 9 ਸੜਕਾਂ ਵਿੱਚ ਵਿੱਚ ਪਿੰਡ ਦਲੇਲ ਵਾਲਾ ਤੋਂ ਦਾਨੇਵਾਲਾ, ਪਿੰਡ ਦਲੇਲ ਵਾਲਾ ਤੋਂ ਕੋਰਵਾਲਾ, ਪਿੰਡ ਮਲਕੋ ਤੋਂ ਫ਼ਰੀਦਕੇ ਸਕੂਲ ਤੱਕ, ਪਿੰਡ ਗੰਢੂ ਕਲਾਂ ਤੋਂ ਗੰਢੂ ਖੁਰਦ, ਪਿੰਡ ਸ਼ੇਰਖਾਂ ਵਾਲਾ,ਰਿਉਦ ਕਲਾਂ ਤੋਂ ਡੇਰਾ ਬਾਜ਼ੀਗਰ ਅਤੇ ਰਿਉਂਦ ਕਲਾ ਤੋਂ ਬਾਹਮਣਾ ਵਾਲਾ ਪੰਜਾਬ ਦੀ ਹੱਦ ਤੱਕ, ਪਿੰਡ ਬੀਰੇਵਾਲਾ ਡੋਗਰਾ ਤੋਂ ਭੂੰਦੜਵਾਸ ਦਾ ਉਦਘਾਟਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਆਰੰਭ ਕਰਵਾਇਆ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਅੱਕਾਂਵਾਲੀ, ਰਣਜੀਤ ਸਿੰਘ, ਸੋਹਨਾ ਸਿੰਘ ਕਲੀਪੁਰ, ਕੁਲਵੰਤ ਸਿੰਘ ਸ਼ੇਰਖਾ, ਜਸਵਿੰਦਰ ਸਿੰਘ, ਜੁਗਰਾਜ ਸਿੰਘ, ਬੂਟਾ ਸਿੰਘ, ਧਰਮਿੰਦਰ ਸਿੰਘ ਮਲਕੋਂ, ਕੇਵਲ ਸਿੰਘ, ਯਾਦਵਿੰਦਰ ਸਿੰਘ, ਸਤਿਗੁਰ ਸਿੰਘ, ਅਮਨਦੀਪ ਸਿੰਘ, ਬਿੰਦਰ ਸਿੰਘ, ਕੁਲਦੀਪ ਸਿੰਘ ਤੇ ਵਿਪਨ ਖੰਨਾ ਵੀ ਮੌਜੂਦ ਸਨ।
Advertisement
Advertisement