ਵਿਧਾਇਕ ਨੇ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ
ਪੰਜਾਬ ਸਰਕਾਰ 16 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀਆਂ 41 ਸੜਕਾਂ ਦਾ ਨਵੀਨੀਕਰਨ ਕਰ ਰਹੀ ਹੈ। ਇਹ ਗੱਲਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਵੱਖ-ਵੱਖ ਸੜਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕਹੀਆਂ। ਉਨ੍ਹਾਂ...
Advertisement
ਪੰਜਾਬ ਸਰਕਾਰ 16 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀਆਂ 41 ਸੜਕਾਂ ਦਾ ਨਵੀਨੀਕਰਨ ਕਰ ਰਹੀ ਹੈ। ਇਹ ਗੱਲਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਵੱਖ-ਵੱਖ ਸੜਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕਹੀਆਂ। ਉਨ੍ਹਾਂ ਦੱਸਿਆ ਕਿ ਪਿੰਡ ਨਿਓਰ ਤੋਂ ਗਿੱਦੜ ਤੱਕ 6 ਕਿਲੋਮੀਟਰ ਸੜਕ 95.60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਭੋਡੀਪੁਰਾ ਤੋਂ ਰਾਮੂਵਾਲਾ ਤੱਕ 3.60 ਕਿਲੋਮੀਟਰ ਦੀ ਸੜਕ 68.46 ਲੱਖ ਅਤੇ ਸਲਾਬਤਪੁਰਾ-ਰਾਮਪੁਰਾ-ਦਿਆਲਪੁਰਾ ਭਾਈਕਾ ਰੋਡ ਦੀ 3.68 ਕਿਲੋਮੀਟਰ ਸੜਕ 54.99 ਲੱਖ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਗੁਰਪ੍ਰੀਤ ਧਾਲੀਵਾਲ, ਪਰਮਜੀਤ ਕਾਂਗੜ, ਸਰਪੰਚ ਹਰਪ੍ਰੀਤ ਸਿੰਘ ਭੋਡੀਪੁਰਾ, ਸਰਪੰਚ ਗੁਰਸੇਵਕ ਕੋਇਰ ਸਿੰਘ ਵਾਲਾ ਤੇ ਰਾਣਾ ਭੋਡੀਪੁਰਾ ਹਾਜ਼ਰ ਸਨ।
Advertisement
Advertisement
