ਵਿਧਾਇਕ ਵੱਲੋਂ ਨਵੀਆਂ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ
‘ਆਪ’ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ 764.31 ਲੱਖ ਰੁਪਏ ਦੀ ਲਾਗਤ ਨਾਲ ਬਣ ਵਾਲੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅੱਪਗ੍ਰੇਡਸ਼ਨ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਖਾਰਾ ਤੋਂ ਹੀਰੇਵਾਲਾ ਸੜਕ ਦੀ ਮੁਰੰਮਤ ਲਈ 59.12 ਲੱਖ ਰਾਸ਼ੀ ਨਾਲ ਕੰਮ ਸ਼ੁਰੂ ਹੋ ਚੁੱਕਿਆ ਹੈ, ਨਾਲ ਹੀ ਪਿੰਡ ਕਿਸ਼ਨਗੜ੍ਹ ਫਰਮਾਹੀ ਤੋਂ ਫਫੜੇ ਭਾਈਕੇ 47.07 ਲੱਖ, ਪਿੰਡ ਮੂਲਾ ਸਿੰਘ ਵਾਲਾ ਤੋਂ ਦਲੇਲ ਸਿੰਘ ਵਾਲਾ ਤੋਂ ਭੀਖੀ ਰੋਡ ਤੱਕ ਲਈ 218.69 ਲੱਖ, ਬੀਰ ਖੁਰਦ ਤੋਂ ਭੀਖੀ ਰੋਡ ਤੱਕ ਲਈ 78.59 ਲੱਖ, ਪਿੰਡ ਅਨੁਪਗੜ ਤੋਂ ਮਾਖਾ ਚਹਿਲਾ ਤੋਂ ਰੱਲਾ ਹੋ ਕੇ ਉੱਭਾ ਤੱਕ ਦੀ 214.10 ਲੱਖ , ਪਿੰਡ ਅਕਲੀਆਂ ਤੋਂ ਡੇਰਾ ਘੜੂਆ ਤੱਕ 51.17 ਲੱਖ ਰੁਪਏ ਦੀ ਰਾਸ਼ੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਨਸਾ ਤੋਂ ਨਹਿਰੂ ਕਾਲਜ ਵਾਇਆ ਨਿਧਾਨ ਸਿੰਘ ਨਗਰ 62.90 ਲੱਖ ਦੀ ਰਾਸ਼ੀ ਨਾਲ ਇਹ ਸੜਕਾਂ ਬਣਕੇ ਤਿਆਰ ਹੋ ਜਾਣ ਗਈਆਂ। ਇਸ ਮੌਕੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ, ਜਤਿੰਦਰ ਸਿੰਘ ਸਮਾਓ ਮੌਜੂਦ ਸਨ।