ਵਿਧਾਇਕ ਨੇ ਲੋੜਵੰਦਾਂ ਨੂੰ ਸਹਾਇਕ ਉਪਕਰਨ ਵੰਡੇ
ਭਾਰਤ ਸਰਕਾਰ ਦੀ ਆਰ ਵੀ ਵਾਈ ਯੋਜਨਾ ਅਧੀਨ ਲੋੜਵੰਦ ਬਜ਼ੁਰਗਾਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਪਿੰਡ ਰੱਲਾ ਵਿੱਚ ਮੁਫ਼ਤ ਉਪਕਰਨ ਵੰਡੇ ਗਏ। ਸਮਾਗਮ ਵਿੱਚ ਲਗਭਗ 457 ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਆਰ ਵੀ ਵਾਈ ਯੋਜਨਾ ਅਧੀਨ ਲਗਭਗ...
Advertisement
ਭਾਰਤ ਸਰਕਾਰ ਦੀ ਆਰ ਵੀ ਵਾਈ ਯੋਜਨਾ ਅਧੀਨ ਲੋੜਵੰਦ ਬਜ਼ੁਰਗਾਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਪਿੰਡ ਰੱਲਾ ਵਿੱਚ ਮੁਫ਼ਤ ਉਪਕਰਨ ਵੰਡੇ ਗਏ। ਸਮਾਗਮ ਵਿੱਚ ਲਗਭਗ 457 ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਆਰ ਵੀ ਵਾਈ ਯੋਜਨਾ ਅਧੀਨ ਲਗਭਗ 40.13 ਲੱਖ ਰੁਪਏ ਦੇ 2190 ਸਹਾਇਕ ਉਪਕਰਨ ਵੰਡੇ ਗਏ। ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵੱਲੋਂ ਤਿਆਰ ਕੁੱਲ 2190 ਸਹਾਇਕ ਉਪਕਰਨ ਵੰਡੇ ਗਏ, ਜਿਸ ਵਿੱਚ 125 ਵੀਲ੍ਹ ਚੇਅਰਾਂ, 370 ਸਟਿੱਕਾਂ, 468 ਕੰਨਾਂ ਦੀਆ2 ਮਸ਼ੀਨਾਂ, 18 ਵਾਕਰ, 271 ਬੈਲਟਾਂ, 756 ਗੋਡਿਆਂ ਦੇ ਕੈਪ, 78 ਸਿਲੀਕੌਨ ਕੁਸ਼ਨ, 81 ਸਰਵਾਈਕਲ ਕਾਲਰ, 8 ਸਪਾਈਨਲ ਸਪੋਰਟ ਤੇ 15 ਕਮੋਡ ਚੇਅਰ ਸ਼ਾਮਲ ਸਨ। ਇਸ ਮੌਕੇ ਚੁਸ਼ਪਿੰਦਰਬੀਰ ਸਿੰਘ ਚਹਿਲ, ਐੱਸ ਡੀ ਐੱਮ ਕਾਲਾ ਰਾਮ ਕਾਂਸਲ, ਅਲਿਮਕੋ ਮੁਹਾਲੀ ਵੱਲੋਂ ਪੁਨੀਤ, ਹਰਭਜਨ ਸਿੰਘ, ਦਰਸ਼ਨ ਪਾਲ ਸ਼ਰਮਾ, ਜੈਗੋਪਾਲ ਸ਼ਰਮਾ ਰੱਲਾ, ਜਗਜੀਤ ਸਿੰਘ, ਪ੍ਰਿਤਪਾਲ ਸ਼ਰਮਾ, ਕੁਲਵੰਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਵੀਰਪਾਲ ਕੌਰ, ਬਿੱਕਰ ਸਿੰਘ ਅਤੇ ਸੁਖਪ੍ਰੀਤ ਸਿੰਘ ਵੀ ਮੌਜੂਦ ਸਨ।
Advertisement
Advertisement