ਵਿਧਾਇਕ ਦਹੀਆ ਨੇ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖੇ
ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਅੰਦਰ ਖੇਡ ਮੈਦਾਨਾਂ ਦਾ ਨਿਰਮਾਣ ਅੱਜ ਤੋਂ ਆਰੰਭ ਹੋ ਗਿਆ ਹੈ ਜਿਸ ਦੀ ਰਸਮੀ ਆਰੰਭਤਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਪਿੰਡ ਠੇਠਰ ਕਲਾਂ ਵਿਖੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖ ਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਖੇਡਾਂ ਨਾਲ ਜੋੜਨ ਖ਼ਾਤਰ ਸਮੁੱਚੇ ਪੰਜਾਬ ਅੰਦਰ ਖੇਡ ਮੈਦਾਨ ਬਣਾਉਣ ਦਾ ਪਹਿਲਾ ਪੜਾਅ ਆਰੰਭ ਕੀਤਾ ਗਿਆ ਹੈ। ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਵੀ 31 ਖੇਡ ਮੈਦਾਨ ਬਣਾਏ ਜਾਣਗੇ। ਅੱਜ ਪਹਿਲੇ ਦਿਨ ਪਿੰਡ ਠੇਠਰ ਕਲਾਂ, ਸੁਲਹਾਣੀ, ਜਵਾਹਰ ਸਿੰਘ ਵਾਲਾ ਅਤੇ ਲੋਹਾਮ ਵਿੱਚ ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ। ਉਨ੍ਹਾਂ ਦੱਸਿਆ ਕਿ ਠੇਠਰ ਕਲਾਂ ਵਿੱਚ ਬਣਨ ਵਾਲੇ ਖੇਡ ਮੈਦਾਨ ’ਤੇ 32.5 ਲੱਖ ਰੁਪਏ ਖ਼ਰਚ ਆਉਣਗੇ। ਪਿੰਡ ਠੇਠਰ ਕਲਾਂ ਦੇ ਸਰਪੰਚ ਪਲਵਿੰਦਰ ਸਿੰਘ ਗਿੱਲ ਨੇ ਆਧੁਨਿਕ ਖੇਡ ਮੈਦਾਨ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਠੇਠਰ ਖੁਰਦ ਦੇ ਸਰਪੰਚ ਸਿਮਰਜੀਤ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ। ਗੁਰਪ੍ਰੀਤਮ ਸਿੰਘ ਐੱਸ ਡੀ ਓ ਪੰਚਾਇਤੀ ਰਾਜ, ਸਰਬਜੀਤ ਸਿੰਘ ਬੀ ਡੀ ਪੀ ਓ ਘੱਲ ਖ਼ੁਰਦ, ਬਲਜਿੰਦਰ ਸਿੰਘ ਜੇ ਈ, ਜਗਸੀਰ ਸਿੰਘ ਪੰਚਾਇਤ ਸਕੱਤਰ, ਇਸ਼ਾਨ ਚਾਵਲਾ ਤਕਨੀਕੀ ਸਹਾਇਕ, ਜਗਪਾਲ ਸਿੰਘ ਪੰਚਾਇਤ ਸਕੱਤਰ, ਗੁਰਜੰਟ ਸਿੰਘ ਖੋਸਾ ਸਰਪੰਚ ਭੌਲੂ ਵਾਲਾ, ਰਾਮਪਾਲ ਸਿੰਘ ਗਿੱਲ, ਕੰਵਲਜੀਤ ਸਿੰਘ, ਸਰਪੰਚ ਅਮਰਦੀਪ ਸਿੰਘ ਲੱਲੇ, ਗੁਰਭੇਜ ਸਿੰਘ ਮੈਂਬਰ ਪੰਚਾਇਤ, ਸੁਖਪ੍ਰੀਤ ਸਿੰਘ ਪੰਚ, ਲਖਵਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ, ਪੰਚ ਅਮਨਦੀਪ ਕੌਰ ਤੇ ਹਰਜਿੰਦਰ ਸਿੰਘ, ਨਿਰਮਲ ਨੰਬਰਦਾਰ, ਰਾਜਪ੍ਰੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ ਸਿੱਧੂ ਤੇ ਹਰਜੀਤ ਸਿੰਘ ਆਦਿ ਵੀ ਮੌਜੂਦ ਰਹੇ।
