ਵਿਧਾਇਕ ਅਮੋਲਕ ਨੇ ਚੋਣ ਮੁਹਿੰਮ ਭਖਾਈ
ਹਲਕਾ ਜੈਤੋ ਤੋਂ ‘ਆਪ’ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਇਨ੍ਹੀਂ ਦਿਨੀਂ 24 ਘੰਟਿਆਂ ’ਚੋਂ ਕਰੀਬ 14-15 ਘੰਟੇ ਰੋਜ਼ਾਨਾ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਕਰੀਬ ਅੱਠ ਵਜੇ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਲਈ ਚਲੇ...
Advertisement
ਹਲਕਾ ਜੈਤੋ ਤੋਂ ‘ਆਪ’ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਇਨ੍ਹੀਂ ਦਿਨੀਂ 24 ਘੰਟਿਆਂ ’ਚੋਂ ਕਰੀਬ 14-15 ਘੰਟੇ ਰੋਜ਼ਾਨਾ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਕਰੀਬ ਅੱਠ ਵਜੇ ਹਲਕੇ ਦੇ ਪਿੰਡਾਂ ’ਚ ਚੋਣ ਪ੍ਰਚਾਰ ਲਈ ਚਲੇ ਜਾਂਦੇ ਹਨ। ਦਿਨ ਭਰ ਇਸ ਰੁਝੇਵੇਂ ਤੋਂ ਇਲਾਵਾ ਉਹ ਹਲਕੇ ਦੇ ਲੋਕਾਂ ਨੂੰ ਮਿਲ ਕੇ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਅਤੇ ਕੁਝ ਦਾ ਤੁਰੰਤ ਨਿਬੇੜਾ ਕਰਦੇ ਹਨ। ਚੋਣਾਂ ਸਬੰਧੀ ਸਮਰਥਕਾਂ ਅਤੇ ਵੋਟਰਾਂ ਨਾਲ ਮੇਲ ਦਾ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ। ਇਨ੍ਹਾਂ ਮੌਕਿਆਂ ’ਤੇ ਪਾਰਟੀ ਦੇ ਮੁਕਾਮੀ ਆਗੂਆਂ ਅਤੇ ਵਰਕਰਾਂ ਦਾ ਸਾਥ ਵੀ ਉਨ੍ਹਾਂ ਦੇ ਨਾਲ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਭਾਵੇਂ ਜ਼ਿਆਦਾਤਰ ਲੋਕ ਨਿੱਜ ਲਈ ਜਿਉਂਦੇ ਹਨ, ਪਰ ਜੋ ਸਰੂਰ ਸਮੂਹਿਕ ਕਾਰਜਾਂ ਨੂੰ ਅੰਜ਼ਾਮ ਦੇ ਕੇ ਹਾਸਲ ਹੁੰਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਹਲਕੇ ਦੀਆਂ ਸਮੁੱਚੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਦੀ ਸਥਿਤੀ ਬਹੁਤ ਹੀ ਬਿਹਤਰ ਹੈ।
Advertisement
Advertisement
