ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿਸ਼ਨ-2027: ਕਾਂਗਰਸ ਨੇ ਪਾਰਟੀ ਦੀ ਮਜ਼ਬੂਤੀ ਲਈ ਮੁਹਿੰਮ ਵਿੱਢੀ

ਮਾਨਸਾ ਵਿੱਚ ਕਾਂਗਰਸ ਦੇ ਕੌਮੀ ਇੰਚਾਰਜ ਅਨਿਲ ਚੌਧਰੀ ਵੱਲੋਂ ਵਰਕਰਾਂ ਨਾਲ ਮੀਟਿੰਗ
ਮਾਨਸਾ ਵਿੱਚ ਕਾਂਗਰਸ ਪਾਰਟੀ ਦੇ ਇਕੱਠ ਦੌਰਾਨ ਮੰਚ ’ਤੇ ਬੈਠੇ ਅਨਿਲ ਚੌਧਰੀ ਤੇ ਹੋਰ। -ਫੋਟੋ: ਸੁਰੇਸ਼
Advertisement

ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਕੇ-ਪੈਰੀਂ ਹੋਣ ਲਈ ਕਾਂਗਰਸ ਪਾਰਟੀ ਵੱਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਚੁਣਨ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਵਿਚਾਰ ਜਾਣੇ ਗਏ, ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਅਨਿਲ ਚੌਧਰੀ ਦਿੱਲੀ ਤੋਂ ਆਬਜ਼ਰਬਰ ਦੇ ਤੌਰ ’ਤੇ ਸ਼ਾਮਲ ਹੋਏ। ਇਸ ਵਿੱਚ ਪੰਜਾਬ ਤੋਂ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪਵਨ ਕੁਮਾਰ ਗੋਇਲ ਅਤੇ ਅਵਤਾਰ ਸਿੰਘ ਗੋਨਿਆਣਾ, ਤੁਲਸੀ ਦਾਸ ਜੈਤੋ ਬਤੌਰ ਨਿਗਰਾਨ ਸ਼ਾਮਲ ਹੋਏ।

ਸਮਝਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਵਿਚਲੀ ਫੁੱਟ ਨੂੰ ਖ਼ਤਮ ਕਰਕੇ ਰਾਜ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਕਤਾ ਕਾਇਮ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਰਬਪ੍ਰਵਾਨਿਤ ਆਗੂਆਂ ਦੀ ਅਗਵਾਈ ਹੇਠ ਚੋਣਾਂ ਲੜਨ ਦੀ ਹੁਣੇ ਤੋਂ ਤਿਆਰੀ ਖਿੱਚਣ ਲੱਗੀ ਹੈ। ਇਸੇ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਨਿੱਜੀ ਤੌਰ ’ਤੇ ਜਾ ਕੇ ਜ਼ਿਲ੍ਹਾ ਪ੍ਰਧਾਨ ਦੀ ਪਹਿਲੀ ਚੋਣ ਕੀਤੀ ਜਾਣ ਲੱਗੀ ਹੈ।

Advertisement

ਕਾਂਗਰਸ ਪਾਰਟੀ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਨਿਗਰਾਨ ਅਨਿਲ ਚੌਧਰੀ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਆਗੂਆਂ ਅਤੇ ਵਰਕਰਾਂ ਦੇ ਵਿਚਾਰ ਜਾਣ ਕੇ ਰਿਪੋਰਟ ਹਾਈ ਕਮਾਂਡ ਨੂੰ ਭੇਜਣਗੇ ਅਤੇ ਹਾਈ ਕਮਾਂਡ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਦੀ ਰਾਇ ਅਨੁਸਾਰ ਮਿਹਨਤੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਨੂੰ ਜ਼ਿਲ੍ਹਾ ਦੀ ਪ੍ਰਧਾਨਗੀ ਲਈ ਚੁਣਿਆ ਜਾਵੇਗਾ।

ਕਾਂਗਰਸ ਕਮੇਟੀ ਮਾਨਸਾ ਦੇ ਮੌਜੂਦ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕੇਂਦਰੀ ਨਿਗਰਾਨ ਅਨਿਲ ਚੌਧਰੀ ਤਿੰਨ ਦਿਨ ਮਾਨਸਾ ਜ਼ਿਲ੍ਹੇ ਵਿੱਚ ਰਹਿਕੇ ਆਗੂਆਂ ਅਤੇ ਵਰਕਰਾਂ ਦੇ ਵਿਚਾਰ ਜਾਣਨਗੇ। ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਬਲਾਕ ਬਰੇਟਾ ਅਤੇ ਬੁਢਲਾਡਾ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਐਤਵਾਰ ਨੂੰ ਸਰਦੂਲਗੜ੍ਹ ਹਲਕੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।

ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਜੀਤਇੰਦਰ ਸਿੰਘ ਮੋਫ਼ਰ, ਬਲਕੌਰ ਸਿੰਘ ਮੂਸਾ, ਬਲਵਿੰਦਰ ਨਾਰੰਗ, ਰਣਵੀਰ ਕੌਰ ਮੀਆਂ, ਸੱਤਪਾਲ ਸਿੰਘ ਮੂਲੇਵਾਲਾ, ਗੁਰਪ੍ਰੀਤ ਸਿੰਘ ਵਿੱਕੀ, ਕੁਲਵੰਤ ਰਾਏ ਸਿੰਗਲਾ, ਬਿਕਰਮ ਸਿੰਘ ਮੋਫ਼ਰ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਸਿੰਘ ਕੂਕਾ, ਸੱਤਪਾਲ ਵਰਮਾ, ਜੀਵਨ ਦਾਸ ਬਾਵਾ, ਸੁਰੇਸ਼ ਨੰਦਗੜੀਆ, ਹਰਵਿੰਦਰ ਕੁਮਾਰ ਭਾਰਦਵਾਜ ਤੇ ਮਨਦੀਪ ਸਿੰਘ ਗੋਰਾ ਵੀ ਮੌਜੂਦ ਸਨ।

Advertisement
Show comments