ਮਨਿਸਟਰੀ ਆਫ ਪਾਵਰ ਦਿੱਲੀ ਦੇ ਡਾਇਰੈਕਟਰ ਵੱਲੋਂ ਥਰਮਲ ਪਲਾਂਟ ਦਾ ਦੌਰਾ
ਮਨਿਸਟਰੀ ਆਫ ਪਾਵਰ ਦਿੱਲੀ ਦੇ ਡਾਇਰੈਕਟਰ ਸਤੀਸ਼ ਕੁਮਾਰ ਅਤੇ ਪਾਵਰਕੌਮ ਪਟਿਆਲਾ ਦੇ ਡਾਇਰੈਕਟਰ ਜੈਨਰੇਸ਼ਨ ਇੰਜਨੀਅਰ ਹਰਜੀਤ ਸਿੰਘ ਨੇ ਅੱਜ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਦੌਰਾ ਕੀਤਾ ਅਤੇ ਉਨ੍ਹਾਂ ਪਲਾਂਟ ਦਾ ਨਿਰੀਖਣ ਕੀਤਾ। ਇਸ ਮੌਕੇ ਥਰਮਲ ਦੇ ਚੀਫ ਇੰਜਨੀਅਰ...
ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਬੂਟਾ ਲਗਾਉਂਦੇ ਹੋਏ ਮਨਿਸਟਰੀ ਆਫ ਪਾਵਰ ਦਿੱਲੀ ਦੇ ਡਾਇਰੈਕਟਰ ਸਤੀਸ਼ ਕੁਮਾਰ। ਫੋਟੋ : ਪਵਨ ਗੋਇਲ
Advertisement
ਮਨਿਸਟਰੀ ਆਫ ਪਾਵਰ ਦਿੱਲੀ ਦੇ ਡਾਇਰੈਕਟਰ ਸਤੀਸ਼ ਕੁਮਾਰ ਅਤੇ ਪਾਵਰਕੌਮ ਪਟਿਆਲਾ ਦੇ ਡਾਇਰੈਕਟਰ ਜੈਨਰੇਸ਼ਨ ਇੰਜਨੀਅਰ ਹਰਜੀਤ ਸਿੰਘ ਨੇ ਅੱਜ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਦੌਰਾ ਕੀਤਾ ਅਤੇ ਉਨ੍ਹਾਂ ਪਲਾਂਟ ਦਾ ਨਿਰੀਖਣ ਕੀਤਾ। ਇਸ ਮੌਕੇ ਥਰਮਲ ਦੇ ਚੀਫ ਇੰਜਨੀਅਰ ਤੇਜ ਬਾਂਸਲ ਮੌਜੂਦ ਸਨ। ਉਨ੍ਹਾਂ ਵੱਲੋਂ ਥਰਮਲ ਪਲਾਂਟ ਵਿੱਚ ਬੂਟੇ ਵੀ ਲਾਏ। ਇਸ ਦੌਰਾਨ ਥਰਮਲ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਪ੍ਰਚਾਰ ਸਕੱਤਰ ਪਿਆਰ ਸਿੰਘ, ਸਲਾਹਕਾਰ ਰਵਿੰਦਰ ਕੁਮਾਰ ਅਤੇ ਹਰਪ੍ਰੀਤ ਸਿੰਘ ਜੌਹਲ ਨੇ ਉੱਚ ਅਧਿਕਾਰੀਆਂ ਨਾਲ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਤੇ ਮੰਗ ਪੱਤਰ ਦਿੱਤਾ। ਇਸ ਵਿੱਚ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17/07/2020 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਅਤੇ ਥਰਮਲ ਪਲਾਂਟਾਂ ਵਿੱਚ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਪੋਸਟਾਂ ਭਰਨ ਸਣੇ ਲੰਬੇ ਸਮੇਂ ਤੋਂ ਲਟਕ ਰਹੀਆਂ ਹੋਰ ਮੰਗਾਂ ਮੰਗਣ ਦੀ ਅਪੀਲ ਕੀਤੀ।
Advertisement
Advertisement