ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿੱਡ-ਡੇਅ ਮੀਲ ਕੁੱਕ ਬੀਬੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ

ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ ਮਿੱਡ-ਡੇਅ ਮੀਲ ਕੁੱਕ ਬੀਬੀਆਂ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੁੱਕ ਬੀਬੀਆਂ ਦੀ ਤਨਖ਼ਾਹ ਵਿੱਚ ਕਟੌਤੀ ਕਰਨ ਅਤੇ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ਦੇ ਨਾਂ ’ਤੇ ਖੁਆਰ ਕਰਨ ਖ਼ਿਲਾਫ਼ ਮਾਨਸਾ ਦੇ ਡੀਸੀ...
ਮਾਨਸਾ ਵਿੱਚ ਧਰਨੇ ਨੂੰ ਸੰਬੋਧਨ ਕਰਦੀ ਹੋਈ ਆਗੂ| -ਫੋਟੋ: ਸੁਰੇਸ਼
Advertisement

ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ ਮਿੱਡ-ਡੇਅ ਮੀਲ ਕੁੱਕ ਬੀਬੀਆਂ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੁੱਕ ਬੀਬੀਆਂ ਦੀ ਤਨਖ਼ਾਹ ਵਿੱਚ ਕਟੌਤੀ ਕਰਨ ਅਤੇ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ਦੇ ਨਾਂ ’ਤੇ ਖੁਆਰ ਕਰਨ ਖ਼ਿਲਾਫ਼ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ| ਇਸ ਮੌਕੇ ਧਨਾਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ| ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇੱਕ ਪਾਸੇ ਸਰਕਾਰੀ ਦਫ਼ਤਰਾਂ ਅੰਦਰ ਮੁਲਾਜ਼ਮਾਂ ਤੇ ਅਫ਼ਸਰਸ਼ਾਹੀ ਲੱਖਾਂ ਰੁਪਏ ਤਨਖ਼ਾਹ ਪ੍ਰਾਪਤ ਕਰ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਦੇ ਸਰਕਾਰੀ ਸਕੂਲਾਂ ਅੰਦਰ ਮਿਡ-ਡੇਅ ਮੀਲ ਸਕੀਮ ਤਹਿਤ ਬੱਚਿਆਂ ਦੀ ਰੋਟੀ ਬਣਾਉਣ ਵਾਲੀਆਂ ਕੁੱਕ ਬੀਬੀਆਂ ਦਹਾਕਿਆਂ ਤੋਂ ਸਿਰਫ਼ 100 ਰੁਪਏ ਰੋਜ਼ਾਨਾ ਦਿਹਾੜੀ ’ਤੇ ਹੀ ਕੰਮ ਕਰ ਰਹੀਆਂ ਹਨ| ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਰਕਾਰੀ ਅਦਾਰਿਆਂ ਅੰਦਰ ਵੀ ਕਿਰਤ ਕਾਨੂੰਨਾਂ ਲਾਗੂ ਨਹੀਂ ਕਰ ਰਹੀ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਾਰਾਸ਼ਟਰ ਸੂਬੇ ਦੀ ਤਰਜ਼ ’ਤੇ ਪੰਜਾਬ ਅੰਦਰ ਵੀ ਮਥਾੜੀ ਐਕਟ ਲਾਗੂ ਕਰੇ| ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਬੈਂਕ ਖਾਤੇ ਖੁੱਲ੍ਹਵਾਉਣ ਦੇ ਨਾਂ ਹੇਠ ਕੁੱਕ ਬੀਬੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁੱਕ ਬੀਬੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖ਼ਾਹ ਵੀ ਘੱਟ ਪਾਈ ਹੈ| ਉਨ੍ਹਾਂ ਕਿਹਾ ਸਰਕਾਰ ਖ਼ਿਲਾਫ਼ ਅੰਦੋਲਨ ਤੇਜ਼ ਕੀਤਾ ਜਾਵੇਗਾ|

ਇਸ ਮੌਕੇ ਮਨਜੀਤ ਕੌਰ ਰਿਉਂਦ, ਨਸੀਬ ਕੌਰ ਪੇਰੋ, ਜਸਵਿੰਦਰ ਕੌਰ ਗਾਮੀਵਾਲਾ, ਪਰਮਜੀਤ ਕੌਰ ਬੁਢਲਾਡਾ, ਸ਼ਕੁੰਤਲਾ ਦੇਵੀ ਭੀਖੀ, ਰਣਜੀਤ ਕੌਰ ਮਾਨਸਾ, ਕਰਮਜੀਤ ਕੌਰ ਚੈਨੇਵਾਲਾ, ਪਰਮਜੀਤ ਕੌਰ ਕੁਲੈਹਿਰੀ, ਰੋਸ਼ਨੀ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ|

Advertisement

Advertisement