ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੇਂਟ ਕਬੀਰ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨੇ

ਭੁੱਚੋ ਮੰਡੀ: ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਮਾਈਕਰੋਬਾਇਲੋਜੀ ਵਿਭਾਗ ਦੀ ਮੁਖੀ ਅਤੇ ਪ੍ਰੋਫੈਸਰ ਉਪਾਸਨਾ ਭੁੰਬਲਾ ਮੁੱਖ ਮਹਿਮਾਨ, ਅਦਿੱਤੀ, ਨੰਦਿਤਾ ਗਰੋਵਰ, ਪ੍ਰੋਫੈਸਰ ਐਨਕੇ ਗੌਂਸਾਈ ਵਿਸ਼ੇਸ਼ ਮਹਿਮਾਨ...
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਉਪਾਸਨਾ ਭੁੰਬਲਾ ਅਤੇ ਹੋਰ।
Advertisement

ਭੁੱਚੋ ਮੰਡੀ: ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਮਾਈਕਰੋਬਾਇਲੋਜੀ ਵਿਭਾਗ ਦੀ ਮੁਖੀ ਅਤੇ ਪ੍ਰੋਫੈਸਰ ਉਪਾਸਨਾ ਭੁੰਬਲਾ ਮੁੱਖ ਮਹਿਮਾਨ, ਅਦਿੱਤੀ, ਨੰਦਿਤਾ ਗਰੋਵਰ, ਪ੍ਰੋਫੈਸਰ ਐਨਕੇ ਗੌਂਸਾਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਐੱਮਡੀ ਪ੍ਰੋ. ਐਮਐਲ ਅਰੋੜਾ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਬੱਚਿਆਂ ਨੇ ਸੱਭਿਆਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸੀਬੀਐੱਸਈ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 92.2 ਫੀਸਦੀ ਅੰਕ ਹਾਸਲ ਕਰਨ ਵਾਲੇ ਆਭਾਸ ਗੁਪਤਾ, 91 ਫੀਸਦੀ ਅੰਕਾਂ ਵਾਲੇ ਫਰੋਸ਼ੀ ਗਰਗ 90.2 ਫੀਸਦੀ ਅੰਕ ਹਾਸਲ ਕਰਨ ਵਾਲੇ ਸੌਰਵ ਅਰੋੜਾ ਅਤੇ ਦਸਵੀਂ ਜਮਾਤ ਵਿੱਚੋਂ 95.2 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਗੁਰਕੀਰਤ ਸਿੰਘ, 93.2 ਫੀਸਦੀ ਵਾਲੇ ਮਨਪ੍ਰੀਤ ਸਿੰਘ, 90.6 ਫੀਸਦੀ ਅੰਕ ਲੈਣ ਵਾਲੀ ਵਿਦਿਆਰਥਣ ਐਸ਼ਬੀਰ ਕੌਰ ਅਤੇ 80 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਕੰਚਨ ਨੇ ਦੱਸਿਆ ਕਿ 12ਵੀਂ ਦੇ 120 ਵਿਦਿਆਰਥੀਆਂ ਵਿੱਚੋਂ 25 ਵਿਦਿਆਰਥੀਆਂ ਅਤੇ ਦਸਵੀਂ ਦੇ 84 ਵਿਦਿਆਰਥੀਆਂ ਵਿੱਚੋਂ 35 ਵਿਦਿਆਰਥੀ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਮੁੱਖ ਮਹਿਮਾਨ ਡਾ. ਉਪਾਸਨਾ ਭੁੰਬਲਾ ਨੇ ਹੋਣਹਾਰ ਵਿਦਿਆਰਥੀਆਂ, ਮਾਪਿਆਂ, ਸਟਾਫ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਪਿ੍ਰੰਸੀਪਲ ਮੈਡਮ ਕੁਲਵੰਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement
Show comments