ਅਗਰਵਾਲ ਲਾਈਫ਼ ਹਸਪਤਾਲ ਵਿੱਚ ਮੈਗਾ ਮੈਡੀਕਲ ਜਾਂਚ ਕੈਂਪ
ਮੇਦਾਂਤਾ ਹਸਪਤਾਲ ਮੈਡੀਸਿਟੀ ਗੁਰੂਗ੍ਰਾਮ (ਹਰਿਆਣਾ) ਵੱਲੋਂ ਸਥਾਨਕ ਅਗਰਵਾਲ ਲਾਈਫ ਹਸਪਤਾਲ ਵਿੱਚ ਡਾ. ਅਭੀ ਗਰਗ ਅਤੇ ਮਾਨਸਿਕ ਰੋਗਾਂ ਦੀ ਮਾਹਰ ਡਾ. ਏਕਤਾ ਗਰਗ ਦੇ ਸਹਿਯੋਗ ਨਾਲ ਮੈਗਾ ਹੈਲਥ ਜਾਂਚ ਕੈਂਪ ਲਾਇਆ ਗਿਆ। ਮੇਦਾਂਤਾ ਹਸਪਤਾਲ ਤੋਂ ਪਹੁੰਚੇ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਨਰੇਸ਼ ਤ੍ਰੇਹਨ ਤੇ ਡਾ. ਐੱਸ ਕੇ ਤਨੇਜਾ, ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਦਿਪਾਂਸ਼ੂ ਰਾਵ ਅਤੇ ਮਾਨਸਿਕ ਰੋਗਾਂ ਦੀ ਮਾਹਰ ਡਾ. ਏਕਤਾ ਗਰਗ ਨੇ ਲਗਪਗ 95 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੀ ਈ ਸੀ ਜੀ, ਛਾਤੀ ਦੇ ਐਕਸ-ਰੇ ਅਤੇ ਸ਼ੂਗਰ ਆਦਿ ਦੇ ਮੁਫ਼ਤ ਟੈਸਟ ਕੀਤੇ। ਡਾ. ਨਰੇਸ਼ ਤ੍ਰੇਹਨ ਨੇ ਲੋਕਾਂ ਨੂੰ ਦਿਲ ਤੇ ਛਾਤੀ, ਡਾ. ਐੱਸ ਕੇ ਤਨੇਜਾ ਨੇ ਪੇਟ ਅਤੇ ਡਾ. ਏਕਤਾ ਗਰਗ ਨੇ ਮਾਨਸਿਕ ਰੋਗਾਂ ਤੋਂ ਬਚਣ ਲਈ ਸਾਵਧਾਨੀਆਂ ਅਤੇ ਉਨ੍ਹਾਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਅਭੀ ਗਰਗ ਨੇ ਕਿਹਾ ਕਿ ਮੇਦਾਂਤਾ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ ਜਾਂਚ ਕੀਤੇ ਜਾਣ ਦਾ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਮੈਡੀਕਲ ਟੀਮ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਅਭੀ ਗਰਗ ਦੇ ਪਿਤਾ ਕ੍ਰਿਸ਼ਨ ਗਰਗ, ਮਾਤਾ ਕੌਂਸਲਰ ਅੰਜ਼ਲੀ ਗਰਗ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਅਤੇ ਮੈਡੀਕਲ ਸਟਾਫ ਨੇ ਸਹਿਯੋਗ ਦਿੱਤਾ।
