ਮੀਤ ਹੇਅਰ ਨੇ 68 ਲੱਖ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਭੈਣੀ ਮਹਿਰਾਜ ’ਚ 35 ਲੱਖ ਨਾਲ ਹੈਲਥ ਵੈਲਨੈਸ ਸੈਂਟਰ ਨੂੰ ਮਿਲੇਗੀ ਨਵੀਂ ਇਮਾਰਤ: ਮੀਤ ਹੇਅਰ
Advertisement
ਪਿੰਡ ਭੈਣੀ ਮਹਿਰਾਜ ਲਈ ਤਕਰੀਬਨ 8 ਕਰੋੜ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਭੈਣੀ ਮਹਿਰਾਜ ਵਿਚ 41 ਲੱਖ ਦੇ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਕਿਹਾ ਕਿ ਭੈਣੀ ਮਹਿਰਾਜ ਵਿਚ ਕਰੀਬ 35 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਸ ਸੈਂਟਰ ਨੂੰ ਨਵੀਂ ਇਮਾਰਤ ਮਿਲੇਗੀ, ਜਿਸ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭੈਣੀ ਮਹਿਰਾਜ ਵਿਚ ਬੱਸ ਸਟੈਂਡ ਦੀ ਉਸਾਰੀ 3 ਲੱਖ ਅਤੇ ਧਰਮਸ਼ਾਲਾ ਲਈ 3 ਲੱਖ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਇਨ੍ਹਾਂ ਕੰਮਾਂ ਦੀ ਵੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਯੋਜਨਾ ਬੋਰਡ ਅਤੇ ਮਾਰਕੀਟ ਕਮੇਟੀ ਬਰਨਾਲਾ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਸੁਰਿੰਦਰ ਸਿੰਘ, ਸਰਪੰਚ ਜਤਿੰਦਰ ਸਿੰਘ, ਪੰਚ ਗਗਨਦੀਪ ਸਿੰਘ, ਗੁਰਪਾਲ ਸਿੰਘ, ਰਜਿੰਦਰ ਸਿੰਘ, ਸ਼ਿੰਦਰਪਾਲ ਕੌਰ, ਅਜੈਬ ਕੌਰ, ਮਨਦੀਪ ਕੌਰ, ਗੁਰਚਰਨ ਕੌਰ, ਮੋਹਤਵਰ ਜਗਜੀਤ ਦਾਸ ਬਾਵਾ, ਨਾਥਾ ਸਿੰਘ, ਕਾਕਾ ਸਿੰਘ, ਹਰਮੇਲ ਸਿੰਘ, ਜਵਾਲਾ ਸਿੰਘ, ਕੇਸਰ ਸਿੰਘ, ਸਤਨਾਮ ਸਿੰਘ, ਜਗਦੀਸ਼ ਸਿੰਘ ਹਾਜ਼ਰ ਸਨ।
Advertisement
Advertisement