ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਤ ਹੇਅਰ ਨੇ ਚਾਰ ਸੜਕਾਂ ਦੇ ਨੀਂਹ ਪੱਥਰ ਰੱਖੇ

200 ਕਰੋੜ ਰੁਪਏ ਨਾਲ ਸੜਕਾਂ ਦਾ ਨਵੀਨੀਕਰਨ ਹੋਵੇਗਾ
ਮੀਤ ਹੇਅਰ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਦੇ ਹੋਏ।
Advertisement

ਆਉਣ ਵਾਲੇ ਸਮੇਂ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੀਆਂ ਸੜਕਾਂ ਦਾ ਨਵੀਨੀਕਰਨ ਹੋਵੇਗਾ। ਇਹ ਗੱਲਾਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ 2.88 ਕਰੋੜ ਦੀ ਲਾਗਤ ਨਾਲ ਜ਼ਿਲ੍ਹੇ ਦੀਆਂ 16.43 ਕਿਲੋਮੀਟਰ ਲੰਬਾਈ ਦੀਆਂ 4 ਲਿੰਕ ਸੜਕਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਮੌਕੇ ਕਹੀਆਂ। ਉਨ੍ਹਾਂ ਕਿਹਾ ਕਿ ਨਾਈਵਾਲ ਸੜਕ (ਸੰਘੇੜਾ ਬਾਈਪਾਸ) 52 ਲੱਖ ਦੀ ਲਾਗਤ ਨਾਲ, ਬਾਜਾਖਾਨਾ ਰੋਡ ਤੋਂ ਪੱਤੀ ਸੇਖਵਾਂ ਨੂੰ ਜਾਣ ਵਾਲੀ ਰੋਡ ਦਾ 31.56 ਲੱਖ ਦੀ ਲਾਗਤ ਨਾਲ, ਖੁੱਡੀ ਕਲਾਂ ਤੋਂ ਜੋਧਪੁਰ 73 ਲੱਖ ਦੀ ਲਾਗਤ ਨਾਲ ਅਤੇ ਖੁੱਡੀ ਕਲਾਂ ਤੋਂ ਬਠਿੰਡਾ ਰੋਡ ਤਕ ਸੜਕ ਦਾ ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਹਲਕੇ ਦੀਆਂ ਸੜਕਾਂ ਨੂੰ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ, ਉਥੇ ਕਈ ਸੜਕਾਂ ਦੇ ਕੰਮ ਸ਼ੁਰੂ ਕਰਾਏ ਗਏ ਹਨ, ਤਾਂ ਜੋ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਹਰਿੰਦਰ ਸਿੰਘ ਧਾਲੀਵਾਲ, ਪਿੰਡਾਂ ਦੇ ਸਰਪੰਚ, ਵਿਭਾਗੀ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।

Advertisement
Advertisement
Show comments