ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਤ ਹੇਅਰ ਵੱਲੋਂ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ ਦਾ ਉਦਘਾਟਨ

ਪ੍ਰਾਜੈਕਟ ਲੱਗਣ ਮਗਰੋਂ ਲੋਕਾਂ ਨੂੰ ਕੂੜੇ ਦੇ ਡੰਪਾਂ ਤੋਂ ਮਿਲੇਗਾ ਛੁਟਕਾਰਾ
ਬਰਨਾਲਾ ’ਚ ਮੀਤ ਹੇਅਰ ਦਾ ਸਵਾਗਤ ਕਰਦੀਆਂ ਹੋਈਆਂ ਬੀਬੀਆਂ।
Advertisement

ਰਵਿੰਦਰ ਰਵੀ

ਬਰਨਾਲਾ, 13 ਮਈ

Advertisement

ਸ਼ਹਿਰ ਦੇ ਸੁੰਦਰੀਕਰਨ ਕਈ ਕਰੋੜਾਂ ਰੁਪਏ ਦੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ, ਜਿਸ ਤਹਿਤ ਸ਼ਹਿਰ ਦੇ ਦਹਾਕਿਆਂ ਪੁਰਾਣੇ 2 ਵੱਡੇ ਕੂੜਾ ਡੰਪਾਂ ਨੂੰ ਕਰੀਬ 2 ਕਰੋੜ ਦੀ ਲਾਗਤ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਮੋਗਾ ਰੋਡ ਫਲਾਈਓਵਰ ਨੇੜਲੇ ਦਹਾਕਿਆਂ ਪੁਰਾਣੇ ਮੁੱਖ ਕੂੜਾ ਡੰਪ ਨੂੰ ਖ਼ਤਮ ਕਰਨ ਲਈ 79.75 ਲੱਖ ਰੁਪਏ ਦੀ ਲਾਗਤ ਵਾਲੇ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ ਦੇ ਉਦਘਾਟਨ ਮੌਕੇ ਕੀਤਾ। ਮੀਤ ਹੇਅਰ ਨੇ ਕਿਹਾ ਕਿ ਸ਼ਹਿਰ ਦਾ ਕਈ ਦਹਾਕਿਆਂ ਦਾ ਕੂੜਾ ਇਸ ਡੰਪਿੰਗ ਸਾਈਟ ’ਤੇ ਲਿਆਂਦਾ ਜਾਂਦਾ ਸੀ ਤੇ ਹੁਣ ਇਸ 20000 ਮੀਟ੍ਰਿਕ ਵਿੱਚ ਟਨ ਕੂੜੇ ਦੇ ਢੇਰ ਨੂੰ ਬਾਇਓ ਰੈਮੀਡੀਏਸ਼ਨ ਪ੍ਰਾਜੈਕਟ ਨਾਲ ਖ਼ਤਮ ਕੀਤਾ ਜਾਵੇਗਾ। ਇਸ ਤਹਿਤ ਠੋਸ ਕੂੜੇ ਨੂੰ ਫੈਕਟਰੀਆਂ ਵਿੱਚ ਬਾਲਣ ਲਈ ਵਰਤਿਆ ਜਾਵੇਗਾ ਅਤੇ ਮਿੱਟੀ ਨੂੰ ਨੀਵੀਂਆਂ ਥਾਵਾਂ ’ਤੇ ਲੋੜ ਅਨੁਸਾਰ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਬ 6 ਮਹੀਨਿਆਂ ਵਿਚ ਇਹ ਪ੍ਰਾਜੈਕਟ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਸ਼ਹਿਰ ਦੀ ਸੁੰਦਰੀਕਰਨ ਮੁਹਿੰਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 1.41 ਕਰੋੜ ਦੀ ਲਾਗਤ ਨਾਲ ਅਨਾਜ ਮੰਡੀ ਵਾਲੇ ਕੂੜਾ ਡੰਪ ਦੇ ਨਿਬੇੜੇ ਲਈ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਸੁੰਦਰੀਕਰਨ ਕਈ ਜਿੱਥੇ ਚੌਕਾਂ ਦਾ ਕੰਮ ਕਰਾਇਆ ਗਿਆ ਹੈ, ਓਥੇ ਕਰੋੜਾਂ ਦੀ ਲਾਗਤ ਨਾਲ ਪਾਰਕਾਂ, ਗਲੀਆਂ, ਸੀਵਰੇਜ, ਜਲ ਸਪਲਾਈ ਦੇ ਕੰਮ ਕਰਾਏ ਜਾ ਰਹੇ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਗੁਰਜੋਤ ਸਿੰਘ ਭੱਠਲ, ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਪਰਮਜੀਤ ਸਿੰਘ ਜੋਂਟੀ ਮਾਨ ਤੇ ਵੱਖ ਵੱਖ ਕੌਂਸਲਰ , ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਤੇ ਹੋਰ ਹਾਜ਼ਰ ਸਨ।

 

Advertisement
Show comments