ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਵੱਲੋਂ ਮੈਡੀਕਲ ਕੈਂਪ
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਵੱਲੋਂ ਸੰਚਾਲਿਤ ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ ਜੈਤੋ ਵਿੱਚ ਪੁੰਨਿਆਂ ਦੇ ਅਵਸਰ ’ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖ਼ਰ ਕੱਕੜ ਅਤੇ ਸੰਤ ਰਿਸ਼ੀ ਰਾਮ ਨੇ ਸੰਯੁਕਤ ਰੂਪ ’ਚ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ। ਪੀਏਡੀਬੀ ਜੈਤੋ ਦੇ ਸਾਬਕਾ ਮੈਨੇਜਰ ਮੇਜਰ ਸਿੰਘ ਗੋਂਦਾਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰ ਕੌਰ, ਆਮ ਬਿਮਾਰੀਆਂ ਦੇ ਮਾਹਿਰ ਡਾ. ਸਰੁਚੀ ਗਰਗ (ਐਮਡੀ), ਹੋਮਿਓਪੈਥੀ ਦੇ ਮਾਹਿਰ ਡਾ. ਗੀਤਿਕਾ ਧਵਨ, ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਅਮਿਤ ਕਟਾਰੀਆ, ਚਮੜੀ ਤੇ ਵਾਲਾਂ ਦੇ ਰੋਗਾਂ ਦੇ ਮਾਹਿਰ ਡਾ. ਆਸਥਾ ਅਗਰਵਾਲ ਵੱਲੋਂ ਕਰੀਬ 650 ਮਰੀਜ਼ਾਂ ਦੀ ਜਾਂਚ ਕੀਤੀ। ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਨੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਤਵਿੰਦਰਪਾਲ ਸਿੰਘ ਅੰਗਰੋਈਆ ਨੇ ਨਿਭਾਈ। ਇਸ ਮੌਕੇ ਵਿਵੇਕ ਆਸ਼ਰਮ ਤੋਂ ਮਾਤਾ ਰਜਨੀ ਦੇਵੀ, ਹੈੱਡ ਗ੍ਰੰਥੀ ਰਾਮ ਸਿੰਘ, ਡੀ.ਸੀ. ਸਿੰਘ, ਵਿਕਾਸ ਸ਼ਰਮਾ, ਡਾ. ਮੱਖਣ ਸਿੰਘ ਕਰੀਰਵਾਲੀ, ਜਗਦੀਸ਼ ਸਿੰਘ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਰੋੜੀਕਪੂਰਾ, ਬਲੀ ਸਿੰਘ, ਮਨੀ ਸਿੰਘ, ਬਿੰਦਰਪਾਲ ਜੈਤੋ, ਤੇਜਿੰਦਰ ਬਰਾੜ, ਜਗਮੀਤ ਸਿੰਘ ਮੱਲਣ, ਅਮਨਦੀਪ ਜਿਗਰੀ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬਾਜਾਖਾਨਾ, ਬੀਬੀ ਸੁਮਨ, ਸੁਸ਼ਮਾ, ਕਰਮਜੀਤ ਕੌਰ, ਜਸਵੀਰ ਕੌਰ, ਬੂਟਾ ਸਿੰਘ ਮੱਲਣ ਆਦਿ ਨੇ ਕੈਂਪ ਦੀ ਸਫ਼ਲਤਾ ’ਚ ਯੋਗਦਾਨ ਪਾਇਆ।