ਤਗ਼ਮਾ ਜੇਤੂ ਖਿਡਾਰਨ ਦਾ ਸਕੂਲ ਪਹੁੰਚਣ ’ਤੇ ਸਨਮਾਨ
ਭੁੱਚੋ ਮੰਡੀ: ਸਕੂਲ ਆਫ ਐਮੀਨੈਂਸ ਭੁੱਚੋ ਕਲਾਂ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਸ਼ਮਾ ਕੁਮਾਰੀ ਨੂੰ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਪ੍ਰਬੰਧਕਾਂ ਦੁਆਰਾ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਖਿਡਾਰਨ ਨੇ ਐੱਮਐੱਮਏ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ...
Advertisement
ਭੁੱਚੋ ਮੰਡੀ: ਸਕੂਲ ਆਫ ਐਮੀਨੈਂਸ ਭੁੱਚੋ ਕਲਾਂ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਸ਼ਮਾ ਕੁਮਾਰੀ ਨੂੰ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਪ੍ਰਬੰਧਕਾਂ ਦੁਆਰਾ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਖਿਡਾਰਨ ਨੇ ਐੱਮਐੱਮਏ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ ਪਹਿਲੇ ਓਪਨ ਨੈਸ਼ਨਲ ਸਬ ਜੂਨੀਅਰ/ਜੂਨੀਅਰ ਅਤੇ ਸੀਨੀਅਰ ਮੇਲ/ਫੀਮੇਲ ਮਿਕਸ ਮਾਰਸ਼ਲ ਆਰਟਸ ਖੇਡ ਮੁਕਾਬਲੇ ਵਿੱਚ ਸੋਨ ਤਗ਼ਮਾ ਅਤੇ ਸ਼ੁੱਧ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਰਜਿੰਦਰ ਕੌਰ ਅਤੇ ਜਮਾਤ ਇੰਚਾਰਜ ਹਰਵਿੰਦਰ ਸਿੰਘ ਨੇ ਵਿਦਿਆਰਥਣ, ਉਸ ਦੇ ਮਾਪੇ ਅਤੇ ਕੋਚ ਅਮਨਦੀਪ ਕੌਰ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement