ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਬਰਸੀ ’ਤੇ ਖੂਨਦਾਨ ਕੈਂਪ
ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਫਾਊਂਡੇਸ਼ਨ ਵੱਲੋਂ ਮਰਹੂਮ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਅੱਠਵੀਂ ਬਰਸੀ ’ਤੇ ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ’ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਤਹਿਸੀਲਦਾਰ ਰਵਿੰਦਰ ਕੁਮਾਰ ਮਲਿਕ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਡਾ. ਰੁਚੀ ਗੁਪਤਾ ਅਤੇ ਕੌਂਸਲਰ ਸੰਦੀਪ ਘੋੜੇਲਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਖੋਸਾ ਅਤੇ ਪ੍ਰਧਾਨ ਅਮਰਪਾਲ ਸਿੰਘ ਖੋਸਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਰਾਜਿੰਦਰ ਸਰਾ, ਡਾ. ਮਦਨ ਜੈਨ, ਡਾ. ਸੁਲਤਾਨ ਹਰਡੂ, ਗੁਰਦੇਵ ਸਿੰਘ ਸੰਧੂ, ਰਾਜਿੰਦਰ ਸਿੰਘ ਸੰਧੂ, ਗੁਰਚਰਨ ਸਿੰਘ ਖੋਸਾ, ਰਾਮ ਸਿੰਘ ਸੋਲੰਕੀ, ਰਵੀ ਲੱਢਾ, ਰਾਜਕੁਮਾਰ ਗਿਲਹੋਤਰਾ, ਜੈ ਸਿੰਘ ਗੋਰਾ, ਮੇਜਰ ਸੁਬੇ ਸਿੰਘ ਸ਼ਰਮਾ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਬਠਿੰਡਾ ਅਤੇ ਸਿਰਸਾ ਦੀਆਂ ਬਲੱਡ ਬੈਂਕ ਟੀਮਾਂ ਨੇ ਕੈਂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਖੂਨਦਾਨ ਕੈਂਪ ਵਿੱਚ ਕੁੱਲ 204 ਯੂਨਿਟ ਖੂਨਦਾਨ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਖੂਨਦਾਨੀਆਂ ਨੂੰ ਇੱਕ ਬੈਗ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਏਲਨਾਬਾਦ ਅਤੇ ਮੌਜੂਖੇੜਾ ਦੇ ਸਰਕਾਰੀ ਸਕੂਲਾਂ ਦੇ 8 ਟਾਪਰ ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵੱਲੋਂ 5100 , 5100 ਰੁਪਏ ਦੀ ਨਕਦ ਰਾਸ਼ੀ ਅਤੇ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਫਾਊਡੇਸ਼ਨ ਵੱਲੋਂ ਏਲਨਾਬਾਦ ਨੰਦੀਸ਼ਾਲਾ ਨੂੰ 11000 ਰੁਪਏ ਅਤੇ ਪਿੰਡ ਅੰਮ੍ਰਿਤਸਰ ਕਲਾਂ ਦੀ ਲਾਇਬ੍ਰੇਰੀ ਨੂੰ 5100 ਰੁਪਏ ਸਹਾਇਤਾ ਵਜ਼ੋ ਦਿੱਤੇ ਗਏ। ਇਸ ਤੋਂ ਇਲਾਵਾ ਖਿਡਾਰੀਆਂ ਅਤੇ ਸਮਾਜ ਸੇਵੀਆਂ ਨੂੰ ਵੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਿਆ ਨਰਾਇਣ ਪਾਂਡਿਆ, ਚੰਦਰ ਸੋਨੀ, ਵਕੀਲ ਸਿੰਘ, ਰਾਜੇਸ਼ ਵਰਮਾ, ਭੋਜਾਰਾਮ ਮਹਿਤਾ, ਰਾਜ ਰਾਣੀ ਗੋਇਲ, ਡਾਕਟਰ ਅੰਕੁਸ਼ ਤਲੇਜਾ, ਮਾਸਟਰ ਨਸੀਬ ਸਿੰਘ, ਦਵਿੰਦਰ ਗੋਇਲ, ਪਰਮਜੀਤ ਸ਼ਰਮਾ, ਰਾਮ ਲਾਲ ਮਹਿਤਾ, ਅੰਜਨੀ ਲੱਢਾ, ਸੁਸ਼ੀਲ ਕਾਸਰੀਆ, ਨੀਰਜ ਕੁਮਾਰ, ਅਜਾਇਬ ਸਿੰਘ, ਅਸ਼ੋਕ ਬਿਊਟੀ, ਰਾਜਕੁਮਾਰ,ਡਾ. ਮਲਕੀਤ ਸਿੰਘ ਮੌਜੂਖੇੜਾ, ਓਮ ਭਾਂਬੂ, ਆਤਮਾ ਰਾਮ ਝੋਰੜ, ਬਲਰਾਜ ਬਾਨਾ, ਅਨਿਲ ਭਾਦੂ, ਰਾਧੇਸ਼ਿਆਮ, ਈਸ਼ ਕੁਮਾਰ,ਬਲਰਾਜ ਖੋਸਾ, ਡਾ. ਰਮੇਸ਼ ਗੁਪਤਾ, ਕੁਲਵਿੰਦਰ ਸਿੰਘ ਰੰਧਾਵਾ, ਗੋਵਿੰਦ ਸਿੰਘ ਅਤੇ ਹੋਰ ਹਾਜ਼ਰ ਸਨ|