ਨਕਾਬਪੋਸ਼ ਨੌਜਵਾਨ ਲੜਕੀ ਦੇ ਚਾਕੂ ਮਾਰ ਕੇ ਫ਼ਰਾਰ
ਇਥੇ ਚਰਚ ਰੋਡ ’ਤੇ ਇੱਕ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਰਾਮਾਂ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਪੇਟ ਵਿੱਚ ਚਾਕੂ ਮਾਰ ਕੇ ਉਸ ਸਮੇਂ ਫਰਾਰ ਹੋ ਗਿਆ ਜਦੋਂ ਉਹ ਕਾਲਜ ਤੋਂ ਆਪਣੇ ਘਰ ਪਰਤ ਰਹੀ ਸੀ। ਜ਼ਖਮੀ ਲੜਕੀ ਨੂੰ ਭਾਵੇਂ...
Advertisement
ਇਥੇ ਚਰਚ ਰੋਡ ’ਤੇ ਇੱਕ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਰਾਮਾਂ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੇ ਪੇਟ ਵਿੱਚ ਚਾਕੂ ਮਾਰ ਕੇ ਉਸ ਸਮੇਂ ਫਰਾਰ ਹੋ ਗਿਆ ਜਦੋਂ ਉਹ ਕਾਲਜ ਤੋਂ ਆਪਣੇ ਘਰ ਪਰਤ ਰਹੀ ਸੀ। ਜ਼ਖਮੀ ਲੜਕੀ ਨੂੰ ਭਾਵੇਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਪਰ ਪਹਿਲਾਂ ਜ਼ਖਮੀ ਲੜਕੀ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲਿਜਾਇਆ ਗਿਆ ਜਿੱਥੇ ਬੈੱਡ ਖਾਲੀ ਨਾ ਹੋਣ ਦੀ ਗੱਲ ਆਖ ਇਲਾਜ ਤੋਂ ਜਵਾਬ ਦੇ ਦਿੱਤਾ ਗਿਆ। ਲੜਕੀ ਦੇ ਭਰਾ ਬਿੱਟੂ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਮਜ਼ਦੂਰੀ ਕਰਨ ਦੇ ਨਾਲ ਨਾਲ ਤਲਵੰਡੀ ਸਾਬੋ ਦੇ ਇੱਕ ਕਾਲਜ ਵਿੱਚ ਬਾਰ੍ਹਵੀਂ ਜਮਾਤ ਵਿਚ ਪੜ੍ਹਦੀ ਹੈ। ਕਾਲਜ ਵਿਚੋਂ ਛੁੱਟੀ ਹੋਣ ਮਗਰੋਂ ਬੱਸ ਵਿੱਚੋਂ ਉੱਤਰ ਕੇ ਆਪਣੇ ਘਰ ਆ ਰਹੀ ਸੀ, ਤਾਂ ਇੱਕ ਨਕਾਬਪੋਸ਼ ਨੌਜਵਾਨ ਨੇ ਚਾਕੂ ਮਾਰ ਦਿੱਤਾ। ਪੁਲੀਸ ਵੱਲੋਂ ਵਾਰਦਾਤ ਵਾਲੀ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
Advertisement
Advertisement