ਅਜੀਤਵਾਲ ’ਚ ਨਕਾਬਪੋਸ਼ਾਂ ਵੱਲੋਂ ਬੈਂਕ ਮੈਨੇਜਰ ’ਤੇ ਹਮਲਾ
                    ਪੀਐੱਨਬੀ ਬੈਂਕ ਬਰਾਂਚ ਦੌਧਰ ਦੇ ਮੈਨੇਜਰ ਨੂੰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਬਿਨਾਂ ਨੰਬਰੀ ਗੱਡੀ ’ਚ ਸਵਾਰ 4 ਨਕਾਬਪੋਸ਼ ਵਿਅਕਤੀਆਂ ਨੇ ਮੈਨੇਜਰ ਦੇ ਘਰ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ਸਾਰ ਹੀ ਉਨ੍ਹਾਂ ਮੈਨੇਜਰ...
                
        
        
    
                 Advertisement 
                
 
            
        ਪੀਐੱਨਬੀ ਬੈਂਕ ਬਰਾਂਚ ਦੌਧਰ ਦੇ ਮੈਨੇਜਰ ਨੂੰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਬਿਨਾਂ ਨੰਬਰੀ ਗੱਡੀ ’ਚ ਸਵਾਰ 4 ਨਕਾਬਪੋਸ਼ ਵਿਅਕਤੀਆਂ ਨੇ ਮੈਨੇਜਰ ਦੇ ਘਰ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ਸਾਰ ਹੀ ਉਨ੍ਹਾਂ ਮੈਨੇਜਰ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ । ਮੈਨੇਜਰ ਵੱਲੋਂ ਗੇਟ ਬੰਦ ਕਰ ਲਿਆ ਗਿਆ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ ਪਰ ਉਹ ਗੰਭੀਰ ਜਖ਼ਮੀ ਹੋ ਗਏ। ਜ਼ਖ਼ਮੀ ਨੂੰ ਢੁੱਡੀਕੇ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਬੈਂਕ ਮੈਨੇਜਰ ਪ੍ਰਿੰਸ ਰਾਜ ਜਿਨ੍ਹਾਂ ਦੀ ਬੈਂਕ ਦੇ ਸਾਹਮਣੇ ਹੀ ਕਿਰਾਏ ਦੇ ਮਕਾਨ ਵਿੱਚ ਰਿਹਾਇਸ਼ ਹੈ ਅਤੇ ਉਹ ਇਕੱਲੇ ਹੀ ਰਹਿੰਦੇ ਹਨ। ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
                 Advertisement 
                
 
            
        
                 Advertisement 
                
 
            
        