ਦੋ ਨਾਬਾਲਗਾਂ ਦੇ ਵਿਆਹ ਰੁਕਵਾਏ
ਮੁਕਤਸਰ ਦੇ ਬਾਲ ਸੁਰੱਖਿਆ ਵਿਭਾਗ ਨੇ ਦੋ ਨਾਬਾਲਗ ਬੱਚਿਆਂ ਦੇ ਵਿਆਹ ਇਨ੍ਹਾਂ ਦੀ ਸਮੇਂ ਸਿਰ ਸੂਚਨਾ ਮਿਲਣ ’ਤੇ ਰੁਕਵਾ ਦਿੱਤੇ ਹਨ। ਵਿਭਾਗ ਨੇ ਸਬੰਧਤ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਮੁੰਡੇ ਅਤੇ ਕੁੜੀ ਦੀ ਨਿਰਧਾਰਤ ਉਮਰ ਪੂਰੀ ਹੋਣ ਤੋਂ ਪਹਿਲਾਂ ਇਨ੍ਹਾਂ...
Advertisement
ਮੁਕਤਸਰ ਦੇ ਬਾਲ ਸੁਰੱਖਿਆ ਵਿਭਾਗ ਨੇ ਦੋ ਨਾਬਾਲਗ ਬੱਚਿਆਂ ਦੇ ਵਿਆਹ ਇਨ੍ਹਾਂ ਦੀ ਸਮੇਂ ਸਿਰ ਸੂਚਨਾ ਮਿਲਣ ’ਤੇ ਰੁਕਵਾ ਦਿੱਤੇ ਹਨ। ਵਿਭਾਗ ਨੇ ਸਬੰਧਤ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਮੁੰਡੇ ਅਤੇ ਕੁੜੀ ਦੀ ਨਿਰਧਾਰਤ ਉਮਰ ਪੂਰੀ ਹੋਣ ਤੋਂ ਪਹਿਲਾਂ ਇਨ੍ਹਾਂ ਦੇ ਆਨੰਦ ਕਾਰਜ ਨਾ ਕਰਵਾਏ ਜਾਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਦੱਸਿਆ ਕਿ ਵਿਭਾਗ ਨੂੰ ਦੋ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਸੂਚਨਾ ਮਿਲੀ ਕਿ ਉਨ੍ਹਾਂ ਕੋਲ ਵਿਆਹ ਕਰਾਉਣ ਵਾਸਤੇ ਆਏ ਲੜਕਿਆਂ ਅਤੇ ਲੜਕੀਆਂ ਦੀ ਉਮਰ ਘੱਟ ਹੈ। ਇਸ ’ਤੇ ਵਿਭਾਗ ਵੱਲੋਂ ਫੌਰੀ ਸਬੰਧਿਤ ਗੁਰਦੁਆਰਿਆਂ ਵਿੱਚ ਪਹੁੰਚ ਕਰਕੇ ਦਸਤਾਵੇਜ਼ ਪੜਤਾਲੇ ਅਤੇ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਹੋਵੇ ਤਾਂ ਵਿਆਹ ਕਰਾਉਣਾ ਕਾਨੂੰਨੀ ਜੁਰਮ ਹੈ।
Advertisement
Advertisement