ਮਾਰਕਫੈੱਡ ਦਾ 25923 ਬੋਰੀਆਂ ਝੋਨਾ ਖੁਰਦ-ਬੁਰਦ
ਕਸਬਾ ਬਰੇਟਾ ਦੇ ਸ਼ੈਲਰ ਮਾਲਕ ਵੱਲੋਂ 25,923 ਬੋਰੀਆਂ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਥਾਣਾ ਬਰੇਟਾ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਪਲੇ ਦੀ ਕੁੱਝ ਸਮੇਂ ਤੋਂ ਜਾਂਚ ਚੱਲ ਰਹੀ ਸੀ। ਵੇਰਵਿਆਂ ਅਨੁਸਾਰ ਸ਼ੈਲਰ ਮਾਲਕ ਵੱਲੋਂ ਪੰਜਾਬ ਸਰਕਾਰ ਦੀ ਖਰੀਦ ਏਜੰਸੀ ਮਾਰਕਫੈੱਡ ਨੂੰ ਚੂਨਾ ਲਾਇਆ ਜਾ ਰਿਹਾ ਸੀ। ਇਸ ਸਬੰਧੀ ਮਾਰਕਫੈੱਡ ਦੇ ਜ਼ਿਲ੍ਹਾ ਮਾਨਸਾ ਦਫ਼ਤਰ ਮੁੱਖ ਪ੍ਰਬੰਧਕ ਮੁਨੀਸ਼ ਕੁਮਾਰ ਵੱਲੋਂ ਥਾਣਾ ਬਰੇਟਾ ਦੀ ਪੁਲੀਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ। ਇਸ ਸ਼ਿਕਾਇਤ ਤਹਿਤ ਬਰੇਟਾ ਪੁਲੀਸ ਵੱਲੋਂ ਸ੍ਰੀ ਰਾਮ ਰਾਈਸ ਐਂਡ ਜਨਰਲ ਮਿਲ ਦੇ ਮਾਲਕ ਕੋਮਲਦੀਪ ਖ਼ਿਲਾਫ਼ ਝੋਨੇ ਦੀਆਂ ਬੋਰੀਆਂ ਖੁਰਦ-ਬੁਰਦ ਕਰਨ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਬਰੇਟਾ ਦੇ ਸਹਾਇਕ ਥਾਣੇਦਾਰ ਦਲੇਲ ਸਿੰਘ ਨੇ ਦੱਸਿਆ ਕਿ ਸ਼ੈਲਰ ਮਾਲਕ ਵੱਲੋਂ ਐਗਰੀਮੈਂਟ ਕਰਨ ਉਪਰੰਤ ਮਾਰਕਫ਼ੈੱਡ ਵੱਲੋਂ ਇਸ ਸ਼ੈਲਰ ਵਿੱਚ 31,963 ਬੋਰੀਆਂ, ਜਿਨ੍ਹਾਂ ਵਜ਼ਨ 11986.125 ਕੁਇੰਟਲ ਝੋਨਾ ਭੰਡਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ਉਪਰੰਤ 25,923 ਬੋਰੀਆਂ (ਵਜ਼ਨ 9,721.125 ਕੁਇੰਟਲ ਘੱਟ) ਨਿਕਲੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਸਿਆ ਕਿ ਜਿਨ੍ਹਾਂ ਜ਼ਿੰਮੀਦਾਰਾਂ ਦੇ ਨਾਮ ’ਤੇ ਜੇ-ਫਾਰਮ ਕੱਟੇ ਗਏ ਹਨ, ਉਨ੍ਹਾਂ ਦੇ ਵੇਰਵੇ ਫ਼ਸਲ, ਜ਼ਮੀਨ ਅਤੇ ਅਦਾਇਗੀ ਦੀ ਪੂਰੀ ਪੜਤਾਲ ਕੀਤੀ ਜਾਵੇਗੀ।
